Breaking News
Home / ਜੀ.ਟੀ.ਏ. ਨਿਊਜ਼ / 95 ਵਾਰ ਹਾਰਨ ਵਾਲੇ ਟਰਮੇਲ ਲੜਨਗੇ 96ਵੀਂ ਚੋਣ

95 ਵਾਰ ਹਾਰਨ ਵਾਲੇ ਟਰਮੇਲ ਲੜਨਗੇ 96ਵੀਂ ਚੋਣ

39 ਸਾਲਾਂ ‘ਚ ਇਕ ਵੀ ਜਿੱਤ ਨਹੀਂ ਹੋਈ ਨਸੀਬ, ਵੋਟਾਂ 11 ਤੋਂ ਵਧ ਕੇ 4500 ਤੱਕ ਪਹੁੰਚੀਆਂ
ਟੋਰਾਂਟੋ : ਕੈਨੇਡਾ ਦੇ ਬ੍ਰੈਂਟਫੋਰਡ ਸ਼ਹਿਰ ਦੇ ਰਹਿਣ ਵਾਲੇ 67 ਸਾਲਾ ਜਾਨ ਟਰਮੇਲ ਹੁਣ ਤੱਕ 95 ਵਾਰ ਚੋਣ ਲੜ ਚੁੱਕੇ ਹਨ। ਹਾਲਾਂਕਿ 39 ਸਾਲ ਦੇ ਆਪਣੇ ਇਸ ਕੈਰੀਅਰ ਵਿੱਚ ਉਹ ਹੁਣ ਤੱਕ ਇਕ ਵੀ ਚੋਣ ਨਹੀਂ ਜਿੱਤ ਸਕੇ। ਟਰਮੇਲ ਦਾ ਕਹਿਣਾ ਹੈ ਕਿ ਜਦੋਂ ਤੱਕ ਜਨਤਾ ਦੇ ਸਾਹਮਣੇ ਮੁੱਦੇ ਰਹਿਣਗੇ ਤੇ ਉਹ ਉਨ੍ਹਾਂ ਮੁੱਦਿਆਂ ‘ਤੇ ਚੋਣਾਂ ਲੜਦੇ ਰਹਿਣਗੇ। ਟਰਮੇਲ ਇਸ ਵਾਰ ਮੇਅਰ ਦੇ ਅਹੁਦੇ ਦੀਆਂ ਚੋਣਾਂ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਹਾਰ ਜਾਂ ਜਿੱਤਣ ਲਈ ਨਹੀਂ ਹੁੰਦੀਆਂ ਬਲਕਿ ਹਰ ਵਾਰ ਜਨਤਾ ਨੂੰ ਨਵੇਂ ਵਿਚਾਰ ਅਤੇ ਯੋਜਨਾਵਾਂ ਦੇਣ ਲਈ ਹੁੰਦੀਆਂ ਹਨ। ਟਰਮੇਲ ਨੇ ਪਹਿਲੀ ਵਾਰ 1979 ਵਿਚ ਚੋਣ ਲਈ ਖੜੇ ਹੋਏ ਸੀ। ਉਦੋਂ ਉਨ੍ਹਾਂ ਦਾ ਮਕਸਦ ਜੂਆ ਖੇਡਣ ਨੂੰ ਕਾਨੂੰਨੀ ਮਾਨਤਾ ਦਿਵਾਉਣਾ ਸੀ। ਦਰਅਸਲ, ਪੁਲਿਸ ਹਰ ਵਾਰ ਉਨ੍ਹਾਂ ਦੇ ਜੂਏ ਦੇ ਗੁਪਤ ਠਿਕਾਣਿਆਂ ਨੂੰ ਬੰਦ ਕਰਵਾ ਦਿੰਦੀ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੀ ਸੀ। ਇਸ ਮੁੱਦੇ ਤੇ ਚੋਣਾਂ ਲੜਨ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਿਛਲੇ 39 ਸਾਲਾਂ ਵਿੱਚ ਟਰਮੇਲ ਨੇ ਸਿਟੀ ਕਾਉਂਸਲਰ ਤੋਂ ਲੈ ਕੇ ਸੰਸਦ ਤੱਕ ਦੇ ਅਹੁਦੇ ਦੀਆਂ ਚੋਣਾਂ ਲੜੀਆਂ। ਕਈ ਵਾਰ ਉਨ੍ਹਾਂ ਨੂੰ ਨਾਮੀ ਪਾਰਟੀਆਂ ਵਲੋਂ ਟਿਕਟ ਵੀ ਮਿਲੀ ਪਰ ਜਿੱਤ ਕਦੇ ਵੀ ਪ੍ਰਾਪਤ ਨਹੀਂ ਹੋਈ। ਹਾਲਾਂਕਿ ਵੋਟਾਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਵੋਟਾਂ ਪਾਉਣ ਵਾਲਿਆਂ ਦੀ ਸੰਖਿਆ ਵਧਦੀ ਰਹੀ। ਉਹ ਹੁਣ ਤੱਕ 11 ਤੋਂ ਲੈ ਕੇ 4500 ਤੱਕ ਵੋਟ ਹਾਸਿਲ ਕਰ ਚੁੱਕੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਟਰਮੇਲ ਦੀ ਲੋਕਪ੍ਰਿਯਤਾ ਵੀ ਵਧੀ ਹੈ। ਉਹ ਸ਼ਹਿਰ ਵਿਚ ਹੋਣ ਵਾਲੇ ਲਗਭਗ ਹਰ ਵਾਦ-ਵਿਵਾਦ ਵਿਚ ਹਿੱਸਾ ਲੈਂਦੇ ਹਨ। ਇੱਥੋਂ ਤੱਕ ਕਿ ਜੇ ਉਨ੍ਹਾਂ ਨੂੰ ਉੱਥੇ ਜਾਣ ਦਾ ਸੱਦਾ ਨਹੀਂ ਮਿਲਦਾ ਤਾਂ ਵੀ ਉਹ ਉੱਥੇ ਚਲੇ ਜਾਂਦੇ ਹਨ। ਕਈ ਵਾਰ ਪੁਲਿਸ ਉਨ੍ਹਾਂ ਨੂੰ ਜਬਰਦਸਤੀ ਬਾਹਰ ਵੀ ਨਿਕਾਲਦੀ ਰਹੀ ਹੈ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …