-1.9 C
Toronto
Sunday, December 7, 2025
spot_img
Homeਭਾਰਤਕਰੋਨਾ ਮਹਾਮਾਰੀ ਦੌਰਾਨ ਭਾਰਤੀ ਪਰਿਵਾਰਾਂ ਉਤੇ ਕਰਜ਼ੇ ਦਾ ਭਾਰ ਵਧਿਆ

ਕਰੋਨਾ ਮਹਾਮਾਰੀ ਦੌਰਾਨ ਭਾਰਤੀ ਪਰਿਵਾਰਾਂ ਉਤੇ ਕਰਜ਼ੇ ਦਾ ਭਾਰ ਵਧਿਆ

ਲੱਖਾਂ ਲੋਕ ਬੇਰੁਜ਼ਗਾਰ ਹੋਏ ਅਤੇ ਤਨਖਾਹਾਂ ‘ਚ ਹੋਈ ਕਟੌਤੀ
ਮੁੰਬਈ : ਕਰੋਨਾ ਮਹਾਮਾਰੀ ਦੇ ਇਕ ਸਾਲ ਦੌਰਾਨ ਭਾਰਤੀ ਪਰਿਵਾਰਾਂ ਉੱਤੇ ਕਰਜ਼ੇ ਦਾ ਭਾਰ ਵਧਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਪਰਿਵਾਰਾਂ ‘ਤੇ ਕਰਜ਼ਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 37.1 ਫ਼ੀਸਦ ਹੋ ਗਿਆ ਹੈ ਜਦਕਿ ਪਰਿਵਾਰਾਂ ਦੀ ਬੱਚਤ ਘਟ ਕੇ 10.4 ਫ਼ੀਸਦ ਦੇ ਹੇਠਲੇ ਪੱਧਰ ‘ਤੇ ਆ ਗਈ ਹੈ। ਮਹਾਮਾਰੀ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਹੈ ਜਾਂ ਆਪਣੀ ਬੱਚਤ ਨਾਲ ਖਰਚਿਆਂ ਨੂੰ ਪੂਰਾ ਕਰਨਾ ਪੈ ਰਿਹਾ ਹੈ। ਅੰਕੜਿਆਂ ਮੁਤਾਬਕ ਦੂਜੀ ਤਿਮਾਹੀ ‘ਚ ਕੁੱਲ ਕਰਜ਼ਾ ਬਾਜ਼ਾਰ ‘ਚ ਪਰਿਵਾਰਾਂ ਦੀ ਹਿੱਸੇਦਾਰੀ ਸਾਲਾਨਾ ਆਧਾਰ ‘ਤੇ 1.30 ਫ਼ੀਸਦ ਵਧ ਕੇ 51.5 ਫ਼ੀਸਦ ‘ਤੇ ਪਹੁੰਚ ਗਈ ਹੈ। ਆਰਬੀਆਈ ਦੇ ਮਾਰਚ ਬੁਲੇਟਿਨ ਮੁਤਾਬਕ ਮਹਾਮਾਰੀ ਦੀ ਸ਼ੁਰੂਆਤ ‘ਚ ਲੋਕਾਂ ਦਾ ਝੁਕਾਅ ਬੱਚਤ ਵੱਲ ਸੀ। ਇਸ ਕਾਰਨ 2020-21 ਦੀ ਪਹਿਲੀ ਤਿਮਾਹੀ ‘ਚ ਪਰਿਵਾਰਾਂ ਦੀ ਬੱਚਤ ਜੀਡੀਪੀ ਦੇ 21 ਫ਼ੀਸਦ ‘ਤੇ ਪਹੁੰਚ ਗਈ ਸੀ। ਉਂਜ ਇਹ 2019-20 ਦੀ ਦੂਜੀ ਤਿਮਾਹੀ ਦੇ 9.8 ਫ਼ੀਸਦ ਤੋਂ ਵੱਧ ਸੀ। ਭਾਰਤੀ ਰਿਜ਼ਰਵ ਬੈਂਕ ਦੇ ਆਰਥਿਕ ਮਾਹਿਰਾਂ ਮੁਤਾਬਕ ਆਮ ਤੌਰ ‘ਤੇ ਜਦੋਂ ਅਰਥਚਾਰਾ ਰੁਕਦਾ ਹੈ ਜਾਂ ਉਸ ‘ਚ ਨਿਘਾਰ ਆਉਂਦਾ ਹੈ ਤਾਂ ਪਰਿਵਾਰਾਂ ਦੀ ਬੱਚਤ ਵਧਦੀ ਹੈ। ਜਦੋਂ ਅਰਥਚਾਰੇ ‘ਚ ਸੁਧਾਰ ਹੁੰਦਾ ਹੈ ਤਾਂ ਬੱਚਤ ਘਟਦੀ ਹੈ ਕਿਉਂਕਿ ਲੋਕਾਂ ਦਾ ਖਰਚ ਕਰਨ ਨੂੰ ਲੈ ਕੇ ਭਰੋਸਾ ਵਧਦਾ ਹੈ। ਉਨ੍ਹਾਂ ਕਿਹਾ ਕਿ ਕੁਝ ਇਹੋ ਜਿਹਾ ਰੁਝਾਨ 2008-09 ‘ਚ ਆਲਮੀ ਵਿੱਤੀ ਸੰਕਟ ਵੇਲੇ ਵੀ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਪਰਿਵਾਰਾਂ ਦੀ ਬੱਚਤ ਜੀਡੀਪੀ ਦੇ 1.70 ਫ਼ੀਸਦ ਵਧੀ ਸੀ। ਬਾਅਦ ‘ਚ ਅਰਥਚਾਰੇ ‘ਚ ਸੁਧਾਰ ਨਾਲ ਬੱਚਤ ਵੀ ਘੱਟਣ ਲੱਗੀ ਸੀ।

RELATED ARTICLES
POPULAR POSTS