
ਆਕਲੈਂਡ : ਨਿਊਜ਼ੀਲੈਂਡ ਵਿਚ ਪੁਲਿਸ ਨੇ ਆਕਲੈਂਡ ਸਥਿਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਚੋਣ ਦਫਤਰ ’ਤੇ ਤਲਵਾਰ ਨਾਲ ਹੋਏ ਹਮਲੇ ਦੇ ਮਾਮਲੇ ਵਿਚ ਇਕ ਮਹਿਲਾ ਨੂੰ ਗਿ੍ਰਫਤਾਰ ਕੀਤਾ। ਨਿਊਜ਼ੀਲੈਂਡ ਮੀਡੀਆ ਦੀ ਰਿਪੋਰਟ ਅਨੁਸਾਰ ਇਕ ਪੁਲਿਸ ਅਧਿਕਾਰੀ ਨੇ 57 ਸਾਲਾ ਮਹਿਲਾ ਨੂੰ ਗਿ੍ਰਫਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿਚ ਸਾਡੀ ਪੁੱਛਗਿੱਛ ’ਚ ਪੁਲਿਸ ਦੀ ਸਹਾਇਤਾ ਕਰ ਰਹੀ ਹੈ। ਅਰਡਰਨ ਇਸ ਸਮੇਂ ਅੰਟਾਰਟਿਕਾ ਵਿਚ ਚਾਰ ਦਿਨਾ ਯਾਤਰਾ ਲਈ ਨਿਊਜੀਲੈਂਡ ਦੇ ਸਕੌਟ ਬੇਸ ਦੀ 65ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਹੇ ਹਨ, ਜੋ ਬਰਫੀਲੇ ਮਹਾਂਦੀਪ ਵਿਚ ਦੇਸ਼ ਦਾ ਇਕ ਮਾਤਰ ਖੋਜ ਕੇਂਦਰ ਹੈ। ਉਹ ਸ਼ੁੱਕਰਵਾਰ ਨੂੰ ਵਾਪਸ ਪਰਤ ਰਹੇ ਹਨ।