5 C
Toronto
Tuesday, November 25, 2025
spot_img
Homeਪੰਜਾਬਐਨ.ਆਰ.ਆਈਜ਼ ਦਾ ਪੰਜਾਬ 'ਚ ਵੋਟਾਂ ਤੋਂ ਮੋਹ ਭੰਗ

ਐਨ.ਆਰ.ਆਈਜ਼ ਦਾ ਪੰਜਾਬ ‘ਚ ਵੋਟਾਂ ਤੋਂ ਮੋਹ ਭੰਗ

1300 ਨੇ ਕਰਵਾਈ ਸੀ ਰਜਿਸਟ੍ਰੇਸ਼ਨ ਅਤੇ ਵੋਟਾਂ ਪਈਆਂ ਸਿਰਫ 100
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਹਰ ਮੁਸ਼ਕਲ ਸਬੰਧੀ ਵਿਦੇਸ਼ਾਂ ਵਿਚ ਵਧ ਚੜ੍ਹ ਕੇ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬੀ ਐਨ.ਆਰ.ਆਈ. ਇਸ ਵਾਰ ਪੰਜਾਬ ਵਿਚ ਪਈਆਂ ਵੋਟਾਂ ਤੋਂ ਦੂਰ ਹੀ ਰਹੇ ਹਨ।
ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਐਨ.ਆਰ.ਆਈਜ਼ ਦੀਆਂ ਸਿਰਫ 100 ਵੋਟਾਂ ਹੀ ਪਈਆਂ ਹਨ, ਜਦੋਂ ਕਿ 1300 ਐਨ.ਆਰ.ਆਈਜ਼ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਧਿਆਨ ਰਹੇ ਕਿ ਇਕੱਲੇ ਯੂ.ਐਸ. ਵਿਚ ਹੀ ਵੱਡੀ ਗਿਣਤੀ ਵਿਚ ਪੰਜਾਬੀ ਐਨ.ਆਰ.ਆਈਜ਼ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਕੈਨੇਡਾ, ਇਟਲੀ, ਨਿਊਜ਼ੀਲੈਂਡ, ਆਸਟਰੇਲੀਆ ਸਣੇ ਹੋਰ ਦੇਸ਼ਾਂ ਵਿਚ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ। ਪੰਜਾਬ ਦੇ ਐਨ.ਆਰ.ਆਈਜ਼ ਵਿਦੇਸ਼ਾਂ ਵਿਚ ਆਰਥਿਕ ਤੌਰ ‘ਤੇ ਮਜ਼ਬੂਤ ਹਨ। ਇਹੀ ਕਾਰਨ ਹੈ ਕਿ ਪੰਜਾਬ ਚੋਣਾਂ ਵਿਚ ਰਾਜਨੀਤਕ ਦਲਾਂ ਨੂੰ ਵਿੱਤੀ ਸਹਾਇਤਾ ਦੇ ਕੇ ਅਤੇ ਉਨ੍ਹਾਂ ਨੂੰ ਵੋਟਾਂ ਦਿਵਾਉਣ ਵਿਚ ਅਹਿਮ ਭੂਮਿਕਾ ਰਹਿੰਦੀ ਹੈ। ਪਰ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਐਨ.ਆਰ.ਆਈਜ਼ ਨੇ ਕੋਈ ਜ਼ਿਆਦਾ ਰੁਚੀ ਨਹੀਂ ਦਿਖਾਈ ਅਤੇ 1300 ਐਨ.ਆਰ.ਆਈ. ਵੋਟਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਸਿਰਫ 100 ਹੀ ਪਈਆਂ ਹਨ। ਧਿਆਨ ਰਹੇ ਕਿ ਐਨ.ਆਰ.ਆਈਜ਼ ਨੂੰ 2010 ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ।

 

RELATED ARTICLES
POPULAR POSTS