16.9 C
Toronto
Friday, August 14, 2026
spot_img
Homeਪੰਜਾਬਅਮਰੀਕੀ ਰਾਜਦੂਤ ਦੀ ਸੁਖਬੀਰ ਬਾਦਲ ਨਾਲ ਹੋਈ ਮੁਲਾਕਾਤ

ਅਮਰੀਕੀ ਰਾਜਦੂਤ ਦੀ ਸੁਖਬੀਰ ਬਾਦਲ ਨਾਲ ਹੋਈ ਮੁਲਾਕਾਤ

ਅਮਰੀਕੀ ਰਾਜਦੂਤ ਦੀ ਸੁਖਬੀਰ ਬਾਦਲ ਨਾਲ ਹੋਈ ਮੁਲਾਕਾਤਮਨਜੀਤ ਸਿੰਘ ਜੀ.ਕੇ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦਾ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਮਰੀਕੀ ਸਫੀਰ ਕੈਨੇਥ ਆਈ ਜਸਟਰ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਸੁਖਬੀਰ ਬਾਦਲ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਉਠਾਇਆ। ਸੁਖਬੀਰ ਬਾਦਲ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਮਨਜੀਤ ਸਿੰਘ ਜੀਕੇ ਉੱਪਰ ਅਮਰੀਕਾ ਵਿਚ ਜਿਹੜਾ ਹਮਲਾ ਹੋਇਆ ਹੈ ਉਸ ਦੇ ਹਮਲਾਵਰਾਂ ਖ਼ਿਲਾਫ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਜਸਟਰ ਹੋਰਾਂ ਨੇ ਵੀ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨਗੇ।
ਅਮਰੀਕੀ ਸਫੀਰ ਜਸਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਪੰਜਾਬ ਨਾਲ ਆਰਥਿਕ ਸਹਿਯੋਗ ਵਧਾਉਣ ਪ੍ਰਤੀ ਦਿਲਚਸਪੀ ਵਧ ਰਹੀ ਹੈ।

RELATED ARTICLES
POPULAR POSTS