5 ਕਰੋੜ ਦੀ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਐੱਸ.ਟੀ.ਐੱਫ. ਦੀ ਤਰਨਤਾਰਨ ਟੀਮ ਨੇ ਜੇਲ੍ਹ ਵਿਚੋਂ ਨਸ਼ੇ ਦਾ ਨੈੱਟਵਰਕ ਚਲਾਉਂਦੀ ਇਕ ਔਰਤ ਤੇ ਉਸ ਦੇ ਸਾਥੀਆਂ ਦਾ ਪਰਦਾਫਾਸ਼ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ઠਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਉਰਫ ਲਵਲੀ ਵਾਸੀ ਬਰਗਾੜੀ ਜ਼ਿਲ੍ਹਾ ਫਰੀਦਕੋਟ, ਸਤਪਾਲ ਸਿੰਘ ਵਾਸੀ ਸਿੰਘਾਵਾਲਾ ਜ਼ਿਲ੍ਹਾ ਮੋਗਾ ਤੇ ਸਿਮਰਜੀਤ ਕੌਰ ਉਰਫ ਇੰਦੂ ਵੱਡੇ ਪੱਧਰ ‘ਤੇ ਹੈਰੋਇਨ ਦਾ ਧੰਦਾ ਕਰਦੇ ਸਨ। ਸਿਮਰਜੀਤ ਕੌਰ ਕੇਂਦਰੀ ਜੇਲ ਫਰੀਦਕੋਟ ਵਿਚ ਬੰਦ ਹੈ, ਜੋ ਜੇਲ੍ਹ ਤੋਂ ਬਾਹਰ ਬੈਠੇ ਸਾਥੀਆਂ ਨਾਲ ਹੈਰੋਇਨ ਦਾ ਕਾਰੋਬਾਰ ਚਲਾ ਰਹੀ ਸੀ। ਉਕਤ ਸਾਰੇ ਮੁਲਜ਼ਮ ਤਰਨਤਾਰਨ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੈਰੋਇਨ ਦੀ ਸਪਲਾਈ ਕਰਦੇ ਸਨ। ਪੁਲਿਸ ਨੇ ਜਦੋਂ ਦਵਿੰਦਰ ਸਿੰਘ ਉਰਫ ਲਵਲੀ ਨੂੰ ਗ੍ਰਿਫਤਾਰ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਕਰੋੜ ਦੀ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਇਹ ਸਾਰਾ ਨੈੱਟਵਰਕ ਸਿਮਰਜੀਤ ਕੌਰ ਦਾ ਹੈ, ਜੋ ਜੇਲ੍ਹ ਵਿਚੋਂ ਨਸ਼ੇ ਦਾ ਨੈਟਵਰਕ ਚਲਾਉਂਦੀ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …