Breaking News
Home / ਨਜ਼ਰੀਆ / ਸ਼ਾਇਰੀ

ਸ਼ਾਇਰੀ

ਅਸੀਂ ਸ਼ਾਇਰੀ ਨਹੀਂ ਕਰਦੇ,
ਸਿਰਫ਼ ਜਦ ਕ ਹੁੰਦੇ ਹਾਂ –
ਲਹੂ ਦੇ ਛਿੱਟ
ਸਾਡੇ ਬੋਲ ਹੁੰਦੇ ਨੇ !
ਕਾਤਲੋ ਆਓ-
ਤੁਹਾਡਾ ਭਰਮ ਲਾਹ ਦੇਵਾਂ,
ਜਦੋਂ ਸਿਰ ਕ ਹੁੰਦਾ ਹੈ,
ਸਿਰਫ਼ ਗਲ਼ ਹੀ ਕਟੀਂਦਾ ਹੈ,
ਬੋਲ ਮੌਤੋਂ ਮੁਕਤ ਹੁੰਦੇ ਨੇ !!
(ઑਸੁਲ਼ਘਦੇ ਅਹਿਸਾਸ਼ / 1973 ਵਿੱਚੋਂ)

ਨਗ਼ਮਾ ਹੋਰ ਨਾ …
ਤੁਸੀਂ ਨਗ਼ਮਾਂ ਕੋਈ ਹੁਣ ਹੋਰ ਨਾ ਛੇੜੋ੩
ਮੈਂ ਜਾਣਦਾ ਹਾਂ
ਕਿ ਸਿਤਾਰ ਦੀਆਂ ਤਾਰਾਂ ਦਾ ਝੁਰਮਟ
ਮੇਰੇ ਗੁੱਟਾਂ ਨੂੰ ਨੂੜਨ ਲਈ ਬੇਚੈਨ ਖਲੋਤਾ ਹੈ !
ਤੇ ਤਬਲੇ ਦੀ ਡੁੱਗ ਡੁੱਗ
ਮੇਰੇ ਦਿਮਾਗ਼ ਦਾ ਰੁੱਗ ਭਰਕੇ ਨਿਚੋੜ ਸਕਦੀ ਹੈ !
ਮੈਨੂੰ ਪਤਾ ਹੈ
ਕਿ ਦੁਨਾਲੀ ਬੰਦੂਕ ਨੇ ਵਟਾਇਆ ਹੈ
ਅਲਗੋਜ਼ਿਆਂ ਦੀ ਜੋੜੀ ਦਾ ਰੂਪ;
ਇਹਦੇ ਵਿੱਚ ਫੂਕ ਵੱਜਦੇ ਹੀ
ਕਵਿਤਾ ਨੇ ਛਨਣੀ ਛਨਣੀ ਖਿੰਡਰ ਜਾਣਾ ਹੈ !
ਮੱਥੇ ਦੀਆਂ ਕਸੀਆਂ ਤਿਉੜੀਆਂ ‘ਚ
ਵਿਸ਼ ਘੋਲ਼ਦਾ ਫ਼ਨੀਅਰ
ਇਸ ਬੀਨ ਦੀ ਮੱਕਾਰ ਧੁਨੀ ਕੀਲ ਸੁੱਟਦੀ ਹੈ
ਸਾਰੰਗੀ ਦੇ ਗ਼ਜ਼ ‘ਚ ਛੁਪੀ ਬਲੇਡ ਦੀ ਨੁੱਕਰ
ਮਲਕੜੇ ਜੇਹੇ ਹੀ ਕੁਤਰ ਸਕਦੀ ਹੈ ਹੋਸ਼ ਦਾ ਖੀਸਾ !
ਕਿਤੇ ਮੈਂ ਉਹਨਾਂ ਛੁਰੀਆਂ ਲਈ ਰੇਤੀ ਹੀ ਨਾ ਬਣ ਜਾਵਾਂ
ਜਿੰਨ੍ਹਾਂ ਮੇਰੇ ਹੀ ਭਰਾਵਾਂ ਦੀਆਂ
ਆਂਦਰਾਂ ਦਾ ਮਾਪ ਕਰਨਾ ਹੈ
ਸੋ ਤੁਸੀਂ ਨਗ਼ਮਾਂ ਕੋਈ ਹੁਣ ਹੋਰ ਨਾ ਛੇੜੋ !
(ઑਤਿੰਨ ਕੋਣ਼ /1979 ਵਿੱਚੋਂ)
ਮਾਂ
ਜੁਆਨੀ ‘ਚ ਮਾਂ ਪੀਹਣ ਛੱਟਦੀ ਰਹੀ;
ਚੱਕੀ ਦੇ ਪੁੜਾਂ ਼ਚ
ਜੋਬਨ ਦਾ ਸਿਖ਼ਰ ਪੀਂਹਦੀ ਰਹੀ;
ਚੁਲ੍ਹੇ ‘ਚ ਬਾਲ਼ਦੀ ਰਹੀ
ਕਦੇ ਵੀ ਨਾ ਮੌਲੀਆਂ ਖਾਹਸ਼ਾਂ ਦਾ ਬਾਲਣ;
ਅਤੇ
ਮੁੜ੍ਹਕੇ ‘ਚ ਉਬਲ਼ਦੀਆਂ ਛਾਤੀਆਂ ‘ਚ ਹੀ
ਫ਼ਟ ਗਿਆ ਦੁੱਧ
ਮੈਂਨੂੰ ਤੇ ਮੇਰੇ ਭਰਾਵਾਂ ਨੂੰ ਚੁੰਘਾਉਂਦੀ ਰਹੀ।

ਤੇ ਹੁਣ,
ਪੰਦਰ੍ਹਵੀਂ ਸੋਲ੍ਹਵੀਂ ਛੱਤ ‘ਤੇ ਟੰਗੀ,
ਉਹ ਪੂਰੀ ਦਿਹਾੜੀ ਇਕੱਲ ਰਿੜਕਦੀ ਹੈ;
ਗੁਦਗੁਦੇ ਸੋਫੇ ਦਾ ਅਕੇਵਾਂ
ਉਹ ਚੁੱਪ ਚਾਪ ਨਿਗਲ਼ਦੀ ਹੈ;
ਮਿੱਲਾਂ ‘ਚ ਲਗਾਤਾਰ ਮਨਫੀ ਹੁੰਦੀ
ਪੁੱਤ ਦੀ ਜੁਆਨੀ ਦਾ
ਤੇ ਨੂੰਹ ਦੀਆਂ ਅਣਚੁੰਘੀਆਂ ਛਾਤੀਆਂ ઑਚ
ਸੁੱਕ ਗਏ ਦੁੱਧ ਦਾ
ਲੇਖਾ ਜੋਖਾ ਕਰਦੀ ਹੈ।
ਆਪਣੇ ਅਤੇ ਪੋਤਿਆਂ ਦੇ ਵਿਚਕਾਰ
ਰੋਜ਼ ਜੁਆਨ ਹੁੰਦੇ
ਟੈਲੀਵਿਯਨ ਦੇ ਜ਼ਖ਼ਮ ਨੂੰ ਹਾੜਦੀ ਹੈ।
ਤੇ ਮੁੰਜ ਦੀਆਂ ਮੰਜੀਆਂ ਉਦਾਲ਼ੇ ਉੱਗੇ
ਮੋਹ ਦੀ ਛਾਂ ਨੂੰ ਤਰਸਦੀ ਹੈ।
ਇੰਝ ਮਾਂ ਵਿਚਾਰੀ
ਲਗਾਤਾਰ
ਇੱਕ ਅਣਦਿਸਦੇ ਕਤਲ ‘ਚੋਂ ਗੁਜ਼ਰਦੀ ਹੈ।
(ઑਕੁੱਝ ਵੀ ਨਹੀਂ਼ / 1984 ਵਿੱਚੋਂ)

ਉਹ ਯੁੱਧ ਨਹੀਂ ਸੀ
(ਸੁਰਿੰਦਰ ਧੰਜਲ ਦੇ ਨਾਮ)

ਤਾਰੀਖ਼ ਤਾਂ ਸ਼ਾਇਦ
ਉਸ ਨੂੰ ਵੀ ਯੁੱਧ ਹੀ ਕਹਿ ਦੇਵੇ-
ਜੋ ਬੰਦਿਆਂ ਨੇ ਨਹੀਂ
ਪਰਛਾਵਿਆਂ ਨੇ ਲੜਿਆ ਹੈ!
ਉਹ ਪਰਛਾਵੇਂ ਹੀ ਸਨ
ਜੋ ઑਬੀੜ਼ ਦੇ ਫੈਲਾਅ ਨੂੰ ਲੁਕੋਣ ਲਈ
ਮੁੱਠੀਆਂ ਢੂੰਡਦੇ ਰਹੇ,
ਤੇ ਵੇਦਾਂ ਦੀ ਡੂੰਘਾਈ ਦਰਸਾਉਣ ਲਈ
ਹੱਥਾਂ ਦੀਆਂ ਲਕੀਰਾਂ!
ਉਹ ਪਰਛਾਵੇਂ ਹੀ ਸਨ!

ਉਹ ਪਰਛਾਵੇਂ ਹੀ ਸਨ!
ਜਿਨ੍ਹਾਂ
ਗਰੰਥਾਂ ਦੇ ਵਰਕਿਆਂ ਦੀਆਂ
ਛੁਰੀਆਂ ਬਣਾ ਲਈਆਂ:
ਬਾਣੀ ਦੇ ਅਰਥ ਛਿੱਲਣ ਲਈ,
ਤੇ ਸਲੋਕਾਂ ਦੇ ਕੱਦ ਛਾਂਗਣ ਲਈ!
ਉਹ ਬੱਸ ਪਰਛਾਵੇਂ ਹੀ ਸਨ!

ਇੱਕ ਨਦੀ
ਹੁਣ ਖ਼ੂਨ ਦੀ ਵੀ ਵਗਦੀ ਹੈ,
ਜੀਹਦੇ ਵਿੱਚ
ਮੰਦਰ ਦਾ ਕਲ਼ਸ ਵੀ ਡੁੱਬਿਆ ਹੈ,
ਤੇ ਗੁਰਦੁਆਰੇ ਦਾ ਗੁੰਬਦ ਵੀ!
ਸਿਰਫ਼ ਕੁਰਸੀਆਂ ਤਰਦੀਆਂ ਨੇ,
ਜਾਂ ਚੋਣ ਨਿਸ਼ਾਨਾਂ ਨਾਲ਼ ਲਿੱਬੜੇ
ਕਾਗ਼ਜ਼ਾਂ ਦੀਆਂ ਕਿਸ਼ਤੀਆਂ!

ਉਹ ਯੁੱਧ ਨਹੀਂ ਸੀ-
ਜੋ ਗਰੰਥਾਂ ਦੀਆਂ
ਜਿਲਦਾਂ ਨਾਲ਼ ਲੜਿਆ ਗਿਆ!
ਉਹ ਯੁੱਧ ਨਹੀਂ ਸੀ
ਜੋ ਸਾੜ੍ਹੀ ਦੀ
ਛਾਂ ਹੇਠ ਪਾਲ਼ਿਆ ਗਿਆ!
ਉਹ ਯੁੱਧ ਨਹੀਂ ਸੀ
ਜੋ ਸੰਦੂਕੜੀਆਂ ਲਈ
ਚੋਗ਼ੇ ਦੇ ਤੌਰ ‘ਤੇ ਖਿਲਾਰਿਆ ਗਿਆ!
ਉਹ
ਜੋ ਯੁੱਧ ਦੀ ਤੌਹੀਨ ਸੀ, ਮਿੱਤਰੋ,
ਤੇ ਹਥਿਆਰਾਂ ਦੀ ਬੇਅਦਬੀ-
ਤਾਰੀਖ਼ ਤਾਂ ਸ਼ਾਇਦ
ਉਸ ਨੂੰ ਵੀ ਯੁੱਧ ਹੀ ਕਹਿ ਦੇਵੇ! !
(ઑਪਾਣੀ ਦਾ ਪਰਛਾਵਾਂ਼ /1991 ਵਿੱਚੋਂ)
ਬਰਫ਼
ਪਹਿਲੀ ਵਾਰੀ ਬਰਫ਼ ਨੇ
ਮੈਂਨੂੰ ਜਦੋਂ ਸੀ ਦੇਖਿਆ
ਮੁਸਕਰਾਈ
ਕਹਿਣ ਲੱਗੀ
ਦੱਸ ਤੇਰਾ ਤਿੜਕਣਾਂ
ਕਿਸ ਪਾਸਿਓਂ ਹੋਵੇ ਸ਼ੁਰੂ

ਦੂਸਰੇ ਪਲ
ਮੇਰੀਆਂ ਸਭ ਡਿਗਰੀਆਂ ਸਾਟੀਫਕਿਟ
ਚੁੱਪ-ਚੁਪੀਤੇ ਰੋ ਪਏ
ਤੇ ਉਹਨਾਂ ਤੋਂ
ਨਾਮ ਨੰਬਰ ਹਰਫ਼ ਸਾਰੇ ਚੋਅ ਪਏ

ਨਾਮ ਨੰਬਰ ਦੀ ਜਗ੍ਹਾ
ਦੂਰ ਤੱਕ ਖੰਡਰਾਤ ਹੋਈਆਂ ਡਿਗਰੀਆਂ ઑਤੇ
ਮੇਰੀਆਂ ਪੱਗਾਂ ਪਜਾਮੇਂ
ਤੇ ਲਾਹੌਰੀ ਕੁੜਤਿਆਂ ਨੂੰ
ਆਪਣੇ ਸਿਰ ਹੇਠ ਲੈ ਕੇ
ਬਰਫ਼ ਸੀ ਸੁੱਤੀ ਪਈ
ਏਸ ਪਿੱਛੇ
ਮੇਰਿਆਂ ਪੈਰਾਂ ‘ਚ ਸੜਕਾਂ ਲਿਪਟੀਆਂ
ਤੇ ਸੀਸ ‘ਤੇ ਜੁੱਤੀ ਪਈ

ਪਹਿਨਕੇ ਸਿਰ ‘ਤੇ ਜੁਰਾਬਾਂ ਬੂਟ ਭਾਰੇ
ਵਾਟ ਲੰਬੀ ਬਰਫ਼ ਦੀ ਹੁਣ ਤੀਕ ਮੈਂ ਤਾਂ
ਸੀਸ ਦੇ ਭਾਰ ਹੀ ਹੋ ਤੁਰਦਾ ਰਿਹਾ
ਆਪਣੀ ਜੀਭਾ ਕੁ ਜਿੰਨੀਂ
ਵਾਟ ਤੈਹ ਹੋਈ ਨਹੀਂ
ਰਾਤ ਦਿਨ ਮੈਂ
ਸੀਸ ਉੱਤੇ ਤੁਰਦਿਆਂ ਤੁਰਦਾ ਰਿਹਾ

ਸਦਾ ਹੀ ਮੰਨਜ਼ਿਲ ਮੇਰੇ ਤੋਂ
ਸਾਹ ਕੁ ਜਿੰਨੀਂ ਦੂਰ ਰਹਿ ਜਾਂਦੀ ਰਹੀ
ਨਹੁੰ ਕੁ ਜਿੰਨੇਂ ਫਾਸਲੇ ਼ਤੇ
ਮੈਂ ਸਦਾ ਥੁੜਦਾ ਰਿਹਾ

ਪੇਟ ਮੇਰੇ ‘ਤੇ ਮਸ਼ੀਨਾਂ ਕਾਰਖਾਨੇ
ਮਸ਼ਕਰੀ ਕਸਦੇ ਰਹੇ
ਰੈਸਟਰੈਂਟਾ ਦੇ ਪਤਿਤ ਚਮਚੇ, ਪਲੇਟਾਂ
ਕ ਤੇ ਜੂਠੇ ਗਲਾਸ
ਮੇਰੀਆਂ ਉਂਗਲ਼ਾ ‘ਚ ਮਰਦੀ
ਸ਼ਾਇਰੀ ਦੇ ਨਾਲ਼ ਧੁਲਕੇ
ਲਿਸ਼ਕਦੇ ਹਸਦੇ ਰਹੇ
ਪੋਟਿਆਂ ‘ਚੋਂ ਤਿਕਲਦੀ ਮੇਰੀ ਕ ઑਤੋਂ
ਸ਼ਾਇਰੀ ਚਟਦੇ ਰਹੇ

ਤੇ ਸਟੀਅਰਿੰਗ ਟੈਕਸੀ ਦਾ
ਧੌਣ ਮੇਰੀ ਦੇ ਪਿਛਾੜੀ
ਦੇਰ ਤੱਕ ਪੁੜਿਆ ਰਿਹਾ
ਰਾਤ ਦਿਨ ਸੜਕਾਂ ਦੇ ਉੱਤੇ ਖਿੰਡਰਦਾ
ਮੈਂ ਸਿਰਫ਼ ਬਟੂਏ ‘ਚ ਹੀ ਜੁੜਿਆ ਰਿਹਾ
ਬਰਫ਼ ਮੇਰੀ ਪਿੱਠ ‘ਤੇ ਬਹਿਕੇ
ਸਟੀਅਰਿੰਗ ਫੇਰਦੀ
ਖੂਹ ਬਣਾਕੇ ਗੇੜਦੀ
ਸੜਕ ਉੱਤੇ ਬੀਜਦੀ
ਤੇ ਬੈਂਕ ਅੰਦਰ ਕੇਰਦੀ

ਸ਼ਾਮ ਨੂੰ ਜਦ
ਜਿਸਮ ਘਰ ਮੁੜਦਾ ਮੇਰਾ ਤਾਂ
ਓਸ ਵਿੱਚ
ਇਕਬਾਲ ਬੱਸ ਕਿਣਕਾ ਕੁ ਹੁੰਦਾ
ਬਾਕੀ ਹੁੰਦਾ ਦੁੱਧ ਦਾ ਠਰਿਆ ਲਿਫਾਫਾ
ਸਹਮਿਆਂ ਹੋਇਆ
ਰਹਾਇਸ਼ ਦਾ ਕਿਰਾਇਆ
ਕਾਰ ਦੀ ਬੇਕਿਰਕ ਜੇਹੀ ਕਿਸ਼ਤ ਹੁੰਦੀ
ਜਾਂ ਜੁਆਕਾਂ ਦੇ ਜੁਰਾਬਾਂ ਬੂਟ ਪੈਂਟਾਂ
ਜੈਕਟਾਂ ਦਾ ਦਰਦ ਹੁੰਦਾ
ਘਰ ‘ਚ ਪੂਰਾ ਸਾਬਤਾ
ਇਕਬਾਲ ਨਾ ਮੁੜਿਆ ਕਦੇ

ਬਰਫ਼ ਹਸਦੀ ਮੁਸਕਰਾਉਂਦੀ
ਜੇਬ ਉੱਤੇ ਪੈਣ ਲਗਦੀ
ਸੇਜ ਉੱਤੇ ਪੈਣ ਲਗਦੀ
ਕ ਖੋਹ ਕੇ
ਪੜ੍ਹਨ ਵਾਲ਼ੇ ਮੇਜ਼ ਉੱਤੇ
ਠੁਰ-ਠੁਰਾਂਦੀ ਬਹਿਣ ਲਗਦੀ

ਤਿਲ਼ ਕੁ ਭਰ ਇਕਬਾਲ ਹਾਲੇ ਜੀ ਰਿਹਾ ਹੈ
ਜੋ ਤਰੇੜਾਂ ਸਿਰਜੀਆਂ ਨੇ ਬਰਫ਼ ਨੇ
ਠੁਰ-ਠੁਰਾਂਦੀ ਸ਼ਾਇਰੀ ਨਾ਼ ਸੀ ਰਿਹਾ ਹੈ
(ઑਕਵਿਤਾ ਮੈਨੂੰ ਲਿਖਦੀ ਹੈ਼ / 1995 ਵਿੱਚੋਂ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …