Breaking News
Home / ਨਜ਼ਰੀਆ / ਗੰਭੀਰ ਸਮੱਸਿਆ ਭਾਰਤ ਵਿਚ ਅਵਾਰਾ ਪਸ਼ੂਆਂ ਦੀ

ਗੰਭੀਰ ਸਮੱਸਿਆ ਭਾਰਤ ਵਿਚ ਅਵਾਰਾ ਪਸ਼ੂਆਂ ਦੀ

ਡਾ. ਸੁਖਦੇਵ ਸਿੰਘ ਝੰਡ
ਫ਼ੋਨ: 647-567-9128
ਭਾਰਤ ਵਿਚ ਅਵਾਰਾ ਪਸ਼ੂਆਂ ਦੁਆਰਾ ਕਿਸਾਨ ਦੀਆਂ ਫ਼ਸਲਾਂ ਨੂੰ ਉਜਾੜਨ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿਚੋਂ ਹਜ਼ਾਰਾਂ ਨਹੀਂ, ਬਲਕਿ ਲੱਖਾਂ ਦੀ ਗਿਣਤੀ ਵਿਚ ਅਵਾਰਾ ਪਸ਼ੂਆਂ ਵੱਲੋਂ ਖੇਤਾਂ ਨੂੰ ਉਜਾੜਨ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਸ ਬਰਬਾਦੀ ਤੋਂ ਰੋਕਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਰੁੱਧ ਕਥਿਤ ઑਗਊ-ਰੱਖਿਅਕਾਂ਼ ਤੇ ઑਗਊ-ਸੇਵਕਾਂ਼ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਰਹੀਆਂ ਹਨ ਅਤੇ ਇਹ ਖ਼ਬਰਾਂ ਰੇਡੀਓ ਤੇ ਟੈਲੀਵਿਜ਼ਨ ‘ਤੇ ਵੀ ਲਗਾਤਾਰ ਆ ਰਹੀਆਂ ਹਨ। ਅਖ਼ਬਾਰ ਦੀ ਇਕ ਖ਼ਬਰ ਅਨੁਸਾਰ ਅਨੁਸਾਰ ਦੇਸ਼ ਵਿਚ ਇਸ ਵੇਲੇ ਅਵਾਰਾ ਪਸ਼ੂਆਂ ਦੀ ਗਿਣਤੀ 50 ਲੱਖ ਹੈ ਅਤੇ ਪੰਜਾਬ ਇਨ੍ਹਾਂ ਦੀ ਗਿਣਤੀ 1.5 ਲੱਖ ਦੇ ਲੱਗਭੱਗ ਕਿਆਸ ਕੀਤੀ ਜਾ ਰਹੀ ਹੈ, ਜਦ ਕਿ ਪ ਦੇ ਪਸ਼ੂ-ਪਾਲਣ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਦੇਸ਼ ਵਿਚ ਇਨ੍ਹਾਂ ਦੀ ਗਿਣਤੀ ਇਕ ਕਰੋੜ ਤੋਂ ਉੱਪਰ ਦੱਸੀ ਗਈ ਹੈ। ਇਨ੍ਹਾਂ ਅਵਾਰਾ ਪਸ਼ੂਆਂ ਨਾਲ ਸ਼ਹਿਰਾਂ ਵਿਚ ਟਰੈਫ਼ਿਕ ਦੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਹ ਐਕਸੀਡੈਂਟਾਂ ਦਾ ਵੀ ਮੁੱਖ ਕਾਰਨ ਵੀ ਬਣ ਰਹੇ ਹਨ। ਕਈ ਕੇਸਾਂ ਵਿਚ ਅਵਾਰਾ ਢੱਟਿਆਂ ਨੇ ਸਕੂਟਰ ਤੇ ਮੋਟਰਸਾਈਕਲ ਸਵਾਰਾਂ ਨੂੰ ਢੁੱਡਾਂ ਮਾਰ ਕੇ ਡੇਗ ਕੇ ਉਨ੍ਹਾਂ ਨੂੰ ਸੱਟਾਂ ਲਗਾਈਆਂ ਹਨ। ਇਹ ਸਮੱਸਿਆ ਹੁਣ ਦੇਸ਼-ਵਿਆਪੀ ਬਣਦੀ ਜਾ ਰਹੀ ਹੈ ਅਤੇ ਪੰਜਾਬ ਵਿਚ ਵੀ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ।
ਪਿਛਲੇ ਸਾਲ ਦਸੰਬਰ 2018 ਅਤੇ ਜਨਵਰੀ 2019 ਵਿਚ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਸਕੂਲਾਂ ਵਿਚ ਵਾੜ ਕੇ ਇਨ੍ਹਾਂ ਨੂੰ ਡੱਕਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਉਨ੍ਹਾਂ ਦੀਆਂ ਫ਼ਸਲਾਂ ਦਾ ਉਜਾੜਾ ਨਾ ਕਰ ਸਕਣ। ਅਲੀਗੜ੍ਹ ਵਿਚ 25 ਦਸੰਬਰ 2018 ਦੀ ਰਾਤ ਨੂੰ ਇਕ ਸਕੂਲ ਵਿਚ 800 ਅਵਾਰਾ ਪਸ਼ੂ ਬੰਦ ਕਰਕੇ ਸਕੂਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਏਸੇ ਤਰ੍ਹਾਂ ਆਗਰਾ ਜ਼ਿਲ੍ਹੇ ਦੇ ਇਕ ਪਿੰਡ ਦੇ ਸਕੂਲ ਵਿਚ ਵੀ ਕਿਸਾਨਾਂ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ। ਸ਼ਾਹਜਹਾਨਪੁਰ ਵਿਚ 2 ਜਨਵਰੀ 2019 ਨੂੰ ਕਿਸਾਨਾਂ ਵੱਲੋਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ 28 ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਅਵਾਰਾ ਪਸ਼ੂਆਂ ਨੂੰ ਅੰਦਰ ਵਾੜਨ ਲਈ ਸਕੂਲ ਦਾ ਗੇਟ ਖੋਲ੍ਹਣ ਲਈ ਉਸ ਦਾ ਤਾਲਾ ਤੋੜ ਰਹੇ ਸਨ।
ਇਸ ਸਮੱਸਿਆ ਦੀ ਸ਼ੁਰੂਆਤ ਕੇਂਦਰ ਵਿਚ 2014 ਵਿਚ ਬੀ.ਜੇ.ਪੀ. ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਈ ਜਦੋਂ ਗਊ-ਰੱਖਿਅਕਾਂ ਨੇ ઑਸਲਾਟਰ-ਹਾਊਸਾਂ਼ (ਬੁੱਚੜ-ਖ਼ਾਨਿਆਂ) ਵੱਲ ਲਿਜਾਈਆਂ ਜਾ ਰਹੀਆਂ ਗਊਆਂ, ਵੱਛੜਿਆਂ ਤੇ ਢੱਟਿਆਂ ਦੇ ਟਰੱਕ-ਡਰਾਈਵਰਾਂ ਅਤੇ ਟਰੱਕਾਂ ਵਿਚ ਬੈਠੇ ਪਸ਼ੂ ਲਿਜਾ ਰਹੇ ਲੋਕਾਂ ਦੀ ਮਾਰ-ਕੁੱਟ ਕੀਤੀ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਵਿੱਚੋਂ ਕਈਆਂ ਦੀ ਹਸਪਤਾਲ ਜਾ ਕੇ ਵਿਚ ਮੌਤ ਹੋ ਗਈ। ਕਥਿਤ ਗਊ-ਰੱਖਿਅਕਾਂ ਵੱਲੋਂ ਉਨ੍ਹਾਂ ਅਵਾਰਾ ਪਸ਼ੂਆਂ ਨੂੰ ਫਿਰ ਖੁੱਲ੍ਹਾ ਛੱਡ ਦਿੱਤਾ ਗਿਆ ਅਤੇ ਉਹ ਮੁੜ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਨ ਲੱਗੇ। ਜਦੋਂ ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਆਪਣੇ ਖੇਤਾਂ ਵਿੱਚੋਂ ਬਾਹਰ ਕੱਢ ਕੇ ਦੂਰ-ਦੁਰਾਢੀਆਂ ਥਾਵਾਂ ઑਤੇ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਗਊ-ਰੱਖਿਅਕਾਂ ਦੀਆਂ ਉਨ੍ਹਾਂ ਨਾਲ ਕਈ ਥਾਂਈਂ ਝੜਪਾਂ ਹੋਈਆਂ ਜਿਨ੍ਹਾਂ ਵਿਚ ਕਈ ਕਿਸਾਨ ਗੰਭੀਰ ਰੂਪ ਵਿਚ ਜ਼ਖ਼ਮੀਂ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਉਣਾ ਪਿਆ। ਕੇਂਦਰ ਸਰਕਾਰ ਵੱਲੋਂ ਅਵਾਰਾ ਪਸ਼ੂ ਸਲਾਟਰ-ਹਾਊਸਾਂ ਵਿਚ ਲਿਜਾਣ ‘ઑਤੇ ਪਾਬੰਦੀ ਲਗਾ ਦਿੱਤੀ ਗਈ। ਨਤੀਜੇ ਵਜੋਂ ਬਹੁਤ ਸਾਰੇ ਸਲਾਟਰ-ਹਾਊਸ ਬੰਦ ਹੋ ਗਏ।
ਇਸ ਕਾਰਵਾਈ ਦੀ ਕਈ ਥਾਵਾਂ ઑਤੇ ਬੀ.ਜੇ.ਪੀ. ਦੇ ਨੇਤਾਵਾਂ ਵੱਲੋਂ ਵੀ ਗਊ-ਰੱਖਿਅਕਾਂ ਅਤੇ ਕੇਂਦਰ ਸਰਕਾਰ ਦੀ ਨਿਖ਼ੇਧੀ ਕੀਤੀ ਗਈ ਹੈ। ਰਾਜਸਥਾਨ ਸੂਬੇ ਵਿਚ ਵੀ ਕਈ ਬੀ.ਜੇ.ਪੀ. ਨੇਤਾਵਾਂ ਵੱਲੋਂ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਰਵਾਈ ਨਾਲ ਨਾਲ ਰਾਜਾਂ ਦੀ ਆਮਦਨ ਵਿਚ ਬਹੁਤ ਕਮੀ ਆਈ ਹੈ ਅਤੇ ਇਸ ਦੇ ਕਾਰਨ ਕਈ ਹਿੰਦੀ-ਭਾਸ਼ਾਈ ਰਾਜਾਂ ਵਿਚ ਪਾਰਟੀ ਨੂੰ ਚੋਣਾਂ ਵਿਚ ਖ਼ਾਸਾ ਨੁਕਸਾਨ ਹੋਇਆ ਹੈ।
ਇੱਥੇ ਹੀ ਬੱਸ ਨਹੀਂ, ਬਹੁਤ ਸਾਰੀਆਂ ਥਾਵਾਂ ઑਤੇ ਕਿਸਾਨਾਂ ਅਤੇ ਕਥਿਤ ਗਊ-ਰੱਖਿਅਕਾਂ ਵਿਚਾਰ ਹਿੰਸਕ ਝੜਪਾਂ ਵੀ ਹੋਈਆਂ ਜਿਨ੍ਹਾਂ ਵਿਚ ਕਈ ਕਿਸਾਨਾਂ ਦੀ ਮੌਤ ਹੋ ਗਈ। ਗਊ-ਰੱਖਿਅਕਾਂ ਨੇ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਨੂੰ ਬੁੱਚੜ- ਵਿਚ ਪਹੁੰਚਾਉਣ ਵਾਲੇ ਵਿਉਪਾਰੀ ਜਾਂ ਦਲਾਲ ਸਮਝ ਕੇ ਉਨ੍ਹਾਂ ਉੱਪਰ ਹਿੰਸਕ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 12 ਸਤੰਬਰ 2019 ਦੀ ਅੰਗਰੇਜ਼ੀ ਅਖ਼ਬਾਰ ‘ਹਿੰਦੋਸਤਾਨ ਟਾਈਮਜ’ ਵਿਚ ਛਪੀ ਇਕ ਖ਼ਬਰ ਅਨੁਸਾਰ 2010 ਤੋਂ ਲੈ ਕੇ ਹੁਣ ਤੀਕ ਅਵਾਰਾ ਪਸ਼ੂਆਂ ਨਾਲ ਸਬੰਧਿਤ ਅਜਿਹੇ ਲੋਕਾਂ ਵਿਚ ਹੋਈਆਂ ਝੜਪਾਂ ਵਿਚ 86 ਫੀਸਦੀ ਮੁਸਲਮਾਨ ਮਾਰੇ ਗਏ ਅਤੇ ਇਨ੍ਹਾਂ ਝੜਪਾਂ ਵਿੱਚੋਂ 97 ਫੀਸਦੀ ਮਈ 2014 ਵਿਚ ਪਹਿਲੀ ਵਾਰ ਬਣੀ ਮੋਦੀ ਸਰਕਾਰ ਦੇ ਕਾਰਜ ਸੰਭਾਲਣ ਤੋਂ ਬਾਅਦ ਹੋਈਆਂ। ਨਿਊਯਾਰਕ ਸਥਿਤ ઑਹਿਊਮਨ ਰਾਈਟਸ ਗਰੁੱਪ਼ ਦੀ 104 ਪੰਨਿਆਂ ਦੀ ਰਿਪੋਰਟ ਅਨੁਸਾਰ ਭਾਰਤ ਵਿਚ ઑਰੈਡੀਕਲ ਕਾਓ ਪ੍ਰੋਟੈੱਕਸ਼ਨ ਗਰੁੱਪ਼ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ 44 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਇਨ੍ਹਾਂ ਵਿੱਚੋਂ 36 ਮੁਸਲਿਮ ਕਮਿਊਨਿਟੀ ਨਾਲ ਸਬੰਧਿਤ ਸਨ। ਮਈ 2015 ਅਤੇ ਦਸੰਬਰ 2018 ਵਿਚਕਾਰ ਹੋਈਆਂ 100 ਅਜਿਹੀਆਂ ਝੜਪਾਂ ਵਿਚ 280 ਵਿਅੱਕਤੀ ਜ਼ਖ਼ਮੀ ਹੋਏ। ਇਨ੍ਹਾਂ ਝੜਪਾਂ ਵਿਚ ਮੁਸਲਿਮ ਕਮਿਊਨਿਟੀ ਨੂੰ ਵਧੇਰੇ ਨਿਸ਼ਾਨਾ ਬਣਾਇਆ ਗਿਆ। ਕਈ ਥਾਈ ਦਲਿਤ ਅਤੇ ਹੋਰ ਘੱਟ ਗਿਣਤੀਆਂ ਦੇ ਲੋਕ ਇਨ੍ਹਾਂ ਹਿੰਸਕ ਕਾਰਵਾਈਆਂ ਦਾ ਸ਼ਿਕਾਰ ਹੋਏ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਹਿੰਦੂ ਗਊ ਨੂੰ ਪਵਿੱਤਰ ਪਸ਼ੂ ਮੰਨਦੇ ਹਨ। ਉਨ੍ਹਾਂ ਵੱਲੋਂ ઑਨੰਦੀ਼ ਸ਼ਿਵ ਜੀ ਦੀ ਸਵਾਰੀ ਮੰਨਿਆਂ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਕਪਿਲ ਗਊਆਂ ਭਗਵਾਨ ਕ੍ਰਿਸ਼ਨ ਦੀ ਬੰਸਰੀ ਦੀ ਆਵਾਜ਼ ਸੁਣ ਕੇ ਮੁਗਧ ਹੋ ਜਾਇਆ ਕਰਦੀਆਂ ਸਨ। ਇਸ ਲਈੇ ਹਿੰਦੂਆਂ ਵਿਚ ਗਊ ਦਾ ਮਾਸ ਖਾਣ ਦੀ ਸਖ਼ਤ ਮਨਾਹੀ ਹੈ। ਹਿੰਦੂ ਬਹੁ-ਗਿਣਤੀ ਵਾਲੇ ਸੂਬਿਆਂ ਵਿਚ ਸਲਾਟਰ-ਹਾਉਸ ਬੰਦ ਕਰ ਦਿੱਤੇ ਗਏ ਹਨ। ਮਈ 2015 ਤੋਂ ਖ਼ਾਸ ਕਰਕੇ ਗਾਂ ਦਾ ਮਾਸ ਖਾਣ ਵਾਲਿਆਂ ਉੱਪਰ ਸਖ਼ਤ ਨਿਗਾਹ ਰੱਖੀ ਜਾ ਰਹੀ ਹੈ ਅਤੇ ਜਿਹੜਾ ਵੀ ਵਿਅੱਕਤੀ ਇਹ ਮਾਸ ਖਾਂਦਾ ਹੋਇਆ ਗਊ-ਰੱਖਿਅਕਾਂ ਦੇ ਕਾਬੂ ਆ ਜਾਂਦਾ ਹੈ, ਉਹ ਉਸ ਨੂੰ ਨਹੀਂ ਬਖ਼ਸ਼ਦੇ। ਆਮ ਤੌਰ ‘ઑਤੇ ਉਨ੍ਹਾਂ ਦੇ ਸ਼ਿਕਾਰ ਮੁਸਲਮਾਨ ਵਧੇਰੇ ਕਰਕੇ ਬਣਦੇ ਹਨ ਕਿਉਂਕਿ ਓਹੀ ਜ਼ਿਆਦਾਤਰ ਗਊ ਦਾ ਮਾਸ ਖਾਂਦੇ ਹਨ। ਇਨ੍ਹਾਂ ਗਊ ਰੱਖਿਅਕਾਂ ਵੱਲੋਂ ਮਈ 2015 ਵਿਚ 10 ਮੁਸਲਮਾਨਾਂ ਨੂੰ ਗਾਂ ਦਾ ਮੀਟ ਖਾਣ ਦੇ ਦੋਸ਼ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਨ੍ਹਾਂ ਵਿਚ ਇਕ 12 ਸਾਲਾਂ ਦਾ ਬੱਚਾ ਵੀ ਸ਼ਾਮਲ ਸੀ। ਜੁਲਾਈ 2016 ਵਿਚ ਗੁਜਰਾਤ ਵਿਚ ਚਾਰ ਦਲਿਤਾਂ ਨੂੰ ਸਲਾਟਰ-ਹਾਊਸ ਦੇ ਕਥਿਤ ਮੁਲਾਜ਼ਮ ਹੋਣ ਦੇ ਦੋਸ਼ ਵਿਚ ਨੰਗਾ ਕਰਕੇ ਇਕ ਕਾਰ ਦੇ ਪਿੱਛੇ ਬੰਂਨ੍ਹ ਕੇ ਬੈਂਤ ਦੀਆਂ ਸੋਟੀਆਂ ਅਤੇ ਬੈੱਲਟਾਂ ਨਾਲ ਮਾਰਿਆ ਕੁੱਟਿਆ ਗਿਆ। ਕਈਆਂ ਕੇਸਾਂ ਵਿਚ ਇਨ੍ਹਾਂ ਗਊ ਰੱਖਿਅਕਾਂ ਵੱਲੋਂ ਕਥਿਤ ਦੋਸ਼ੀਆਂ ਦੀ ਨਕਦੀ ਅਤੇ ਸੈੱਲ ਫ਼ੋਨ ਆਦਿ ਲੁੱਟ ਲਏ ਗਏ ਅਤੇ ਡੰਡੇ ਮਾਰ-ਮਾਰ ਕੇ ਉਨ੍ਹਾਂ ਨੂੰ ਭਜਾ ਦਿੱਤਾ ਗਿਆ। 21 ਅਪ੍ਰੈਲ 2017 ਨੂੰ ਜੰਮੂ-ਕਸ਼ਮੀਰ ਸੂਬੇ ਜਿਸ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਹੈ, ਦੇ ਇਕ ਪਿੰਡ ਵਿਚ ਗਊ-ਰੱਖਿਅਕਾਂ ਵੱਲੋਂ ਨੋਮਦ ਆਜੜੀ ਪਰਿਵਾਰ ਦੇ ਪੰਜ ਮੈਂਬਰਾਂ ਉਪਰ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਇਕ 9 ਸਾਲ ਦੀ ਲੜਕੀ ਵੀ ਸੀ। ਉਨ੍ਹਾਂ ਉੱਪਰ ਇਹ ਦੋਸ਼ ਲਾਇਆ ਗਿਆ ਕਿ ਉਹ ਆਪਣੇ ਪਸ਼ੂ ਸਲਾਟਰ-ਹਾਊਸ ਨੂੰ ਵੇਚਣ ਲਈ ਲੈ ਕੇ ਜਾਣ ਵਾਲੇ ਸਨ, ਹਾਲਾਂਕਿ ਉਹ ਉਨ੍ਹਾਂ ਨੂੰ ਬਾਹਰ ਖੁਲ੍ਹੀ ਥਾਂ ઑਤੇ ਚਰਾਉਣ ਲਈ ਕਿੱਲਿਆਂ ਤੋਂ ਖੋਲ੍ਹ ਰਹੇ ਸਨ। ਗਊ-ਰੱਖਿਅਕਾਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ।
ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਡਾਹਡੇ ਦੁਖੀ ਹਨ। ਇਹ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਦਾ ਖ਼ੂਬ ਉਜਾੜਾ ਕਰਦੇ ਹਨ। ਕਿਸਾਨ ਉਨ੍ਹਾਂ ਨੂੰ ਆਪਣੇ ਖੇਤਾਂ ਤੋਂ ਦੂਰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਨ੍ਹਾਂ ਦੇ ਸਥਾਈ ਹੱਲ ਲੱਭਣ ਲਈ ਕੋਸ਼ਿਸ਼ ਕਰ ਰਹੇ ਹਨ। 10 ਸਤੰਬਰ ਨੂੰ ਸੰਗਰੂਰ ਵਿਚ ਉਹ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਸ ਦੇ ਕੋਲ ਆਪਣਾ ਦੁੱਖੜਾ ਰੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅਵਾਰਾ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਗੰਨਾ, ਆਲੂ ਤੇ ਹੋਰ ਸਬਜ਼ੀਆਂ, ਕਣਕ, ਕਪਾਹ, ਆਦਿ ਬਰਬਾਦ ਕਰ ਰਹੇ ਹਨ। ਜੇਕਰ ਉਹ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਈ ਗਊ-ਰੱਖਿਅਕ ਸੰਸਥਾਵਾਂ ਦੇ ਕਾਰਕੁੰਨ (ਗਊ-ਸੇਵਕ) ਆ ਕੇ ਉਨ੍ਹਾਂ ਦੇ ਨਾਲ ਲੜਦੇ ਝਗੜਦੇ ਹਨ ਅਤੇ ਕਈ ਥਾਵਾਂ ‘ਤੇ ਇਨ੍ਹਾਂ ਕਾਰਕੁੰਨਾਂ ਨੇ ਕਿਸਾਨਾਂ ਨੂੰ ਮਾਰਿਆ ਕੁੱਟਿਆ ਵੀ ਹੈ। ਅਜਿਹੀ ਕੁਝ ਘਟਨਾਵਾਂ ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਵੀ ਹੋਈਆਂ ਹਨ ਜਿੱਥੇ ਗਊ-ਸੇਵਕਾਂ ਵੱਲੋਂ ਕਿਸਾਨਾਂ ਦੀ ਮਾਰ-ਕੁੱਟ ਕੀਤੀ ਗਈ ਹੈ ਅਤੇ ਬਾਅਦ ਵਿਚ ਸਿਆਸੀ ਮਿਲੀ-ਭੁਗਤ ਨਾਲ ਉਨ੍ਹਾਂ ਉੱਪਰ ਝੂਠੇ ਕੇਸ ਵੀ ਪਾਏ ਗਏ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਕਈ ਥਾਈਂ ਹੋਈਆਂ ਹੋਣਗੀਆਂ ਜਿਨ੍ਹਾਂ ਦੀ ਖ਼ਬਰ ਅਖ਼ਬਾਰਾਂ ਜਾਂ ਇਲੈੱਕਟ੍ਰਾਨਿਕ ਮੀਡੀਏ ਉੱਪਰ ਨਹੀਂ ਆਈ ਹੋਵੇਗੀ। ਕਿਸਾਨਾਂ ਦੀਆਂ ਹੋਰ ਜੱਥੇਬੰਦੀਆਂ ਵੀ ਇਸ ਬਿਪਤਾ ਦੇ ਹੱਲ ਲਈ ਇਕੱਠੀਆਂ ਹੋ ਰਹੀਆਂ ਹਨ ਅਤੇ ਅਜਿਹੀਆਂ ਕਾਰਵਾਈਆਂ ਦਾ ਵਿਰੋਧ ਕਰ ਰਹੀਆਂ ਹਨ ਅਤੇ। ਉਹ ਇਸ ਸਮੱਸਿਆ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਵੱਖ-ਵੱਖ ਅਫਸਰਾਂ ਤੱਕ ਪਹੁੰਚ ਕਰ ਰਹੀਆਂ ਹਨ।
ਇਸ ਦੌਰਾਨ ਮਾਨਸਾ ਵਿਚ ਵੀ ਸਤੰਬਰ ਦੇ ਪਹਿਲੇ ਹਫ਼ਤੇ ਹੋਏ ਲੋਕਾਂ ਦੇ ਇਕ ਇਕੱਠ ਨੇ ਜ਼ਿਲ੍ਹਾ ਮੁਖੀ ਨੂੰ ਇਸ ਸਮੱਸਿਆ ਦੇ ਹੱਲ ਬਾਰੇ ਅਰਜ਼ੋਈ ਕੀਤੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਦੱਸਿਆ ਕਿ ਉਸ ਜ਼ਿਲ੍ਹੇ ਦੇ ਪਿੰਡ ਬੀਰ ਖ਼ੁਰਦ ਵਿਚ ਦੋ ਹਫ਼ਤੇ ਪਹਿਲਾਂ ਅਵਾਰਾ ਢੱਠੇ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਨਾਲ 45 ਸਾਲਾ ਨਵਨੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਤੋਂ 20 ਦਿਨ ਪਹਿਲਾਂ 26 ਸਾਲਾ ਨੌਜਵਾਨ ਧਰਮਪਾਲ ਸਿੰਘ ਦੀ ਢੱਠੇ ਵੱਲੋਂ ਢੁੱਡਾਂ ਮਾਰਨ ਨਾਲ ਮੌਤ ਹੋ ਗਈ ਸੀ।
ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਇਸ ਅਹਿਮ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਦੇ ਮੰਤਰੀਆਂ ਦਾ ਪੂਰਨ ਬਾਈਕਾਟ ਕਰਨਗੇ ਅਤੇ ਆਪਣਾ ਸ਼ਾਂਤਮਈ ਅੰਦੋਲਨ ਆਰੰਭ ਕਰਦਿਆਂ ਹੋਇਆਂ ਲੜੀਵਾਰ ਭੁੱਖ-ਹੜਤਾਲ ਵੀ ਸ਼ੁਰੂ ਕਰਨਗੇ। ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਸ ਜ਼ਿਲ੍ਹੇ ਵਿਚ ਘੱਟੋ-ਘੱਟ 5000 ਅਵਾਰਾ ਪਸ਼ੂ ਹਨ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਇਤ ਦਾ ਕਹਿਣਾ ਹੈ ਕਿ ਉਨ੍ਹਾਂ ਸੀਮਤ ਸਾਧਨਾਂ ਨਾਲ ਇਸ ਸਮੱਸਿਆ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ‘ਕਾਓ-ਸੈੱਸ’ ਵਿੱਚੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਇਸ ਦੇ ਲਈ ਕੋਈ ਪੈਸਾ ਨਹੀਂ ਮਿਲ ਰਿਹਾ। ਏਸੇ ਤਰ੍ਹਾਂ ਮੋਗੇ ਜ਼ਿਲ੍ਹੇ ਦੇ ਪਿੰਡਾਂ ਰਉਂਕੇ ਅਤੇ ਬੱਧਨੀ ਕਲਾਂ ਵਿੱਚੋਂ ਵੀ ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਖ਼ਰਾਬ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਵੇਖਣ/ਪੜ੍ਹਨ ਨੂੰ ਮਿਲੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਕਈਆਂ ਵੱਲੋਂ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਜੇਕਰ ਕਿਸਾਨ ਆਪਣੇ ਖੇਤਾਂ ਦੇ ਆਲੇ-ਦੁਆਲੇ ਕੰਡਿਆਲੀ-ਤਾਲ ਲਗਾ ਲੈਣ ਤਾਂ ਉਨ੍ਹਾਂ ਦੀਆਂ ਫ਼ਸਲਾਂ ਦਾ ਬਚਾਅ ਹੋ ਸਕਦਾ ਹੈ। ਪਰ ਇੱਥੇ ਇਹ ਸੁਆਲ ਪੈਦਾ ਹੁੰਦਾ ਹੈ ਕਿ ਆਮ ਕਿਸਾਨ ਇਸ ਉੱਪਰ ਆਉਣ ਵਾਲਾ ਖ਼ਰਚਾ ਕਿੱਥੋਂ ਕਰ ਸਕੇਗਾ ਜਦੋਂ ਉਹ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖ਼ੁਦਕਸ਼ੀਆਂ ਦੇ ਰਾਹੇ ਪਿਆ ਹੋਇਆ ਹੈ। ਵੱਡੇ ਅਮੀਰ ਜਿੰਨਾ ਤਾਂ ਇਹ ਖ਼ਰਚਾ ਕਰ ਸਕਦੇ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਇੰਜ ਕੀਤਾ ਵੀ ਹੋਇਆ ਹੈ ਪਰ 5-7 ਏਕੜ ਜਾਂ ਇਸ ਤੋਂ ਵੀ ਹੇਠਲੀ ਮਾਲਕੀ ਵਾਲੇ ਆਮ ਕਿਸਾਨ ਦੇ ਇਹ ਵੱਸ ਦਾ ਰੋਗ ਨਹੀਂ ਹੈ। ਫਿਰ ਇਹ ਵੀ ਤਾਂ ਖ਼ਦਸ਼ਾ ਹੋ ਸਕਦਾ ਹੈ ਕਿ ਗਊ-ਰੱਖ਼ਿਅਕ ਆ ਕੇ ਕਿਸਾਨਾਂ ਨੂੰ ਇਸ ਗੱਲੋਂ ਉਨ੍ਹਾਂ ਦੇ ਗਲ਼ ਪੈਣ ਕਿ ਉਨ੍ਹਾਂ ਦੀ ਕੰਡਿਆਲੀ-ਤਾਰ ਨਾਲ ਲੱਗ ਕੇ ਏਨੀਆਂ ਗਊਆਂ ਜ਼ਖ਼ਮੀ ਹੋ ਗਈਆਂ ਹਨ ਤੇ ਉਹ ਇਸ ਦਾ ਹਰਜਾਨਾਂ ਭਰਨ ਅਤੇ ਇਸ ਤਰ੍ਹਾਂ ਇਹ ਇਕ ਹੋਰ ਵੱਖਰਾ ਮਸਲਾ ਬਣ ਜਾਵੇ।
ਪੰਜਾਬ ਵਿਚ ਆਮ ਆਦਮੀ ਪਾਰਟੀ ਭਾਵੇਂ ਪੂਰੀ ਤਰ੍ਹਾਂ ਖਿੱਲਰੀ ਹੋਈ ਹੈ ਪਰ ਫਿਰ ਵੀ ਉਹ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੀ ਹੈ। ਉਸ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੇਕਰ ‘ਕਾਓ-ਸੈੱਸ’ ਅਧੀਨ ਲੋਕਾਂ ਕੋਲੋਂ ਟੈਕਸ ਲੈ ਰਹੀ ਹੈ ਤਾਂ ਉਸ ਦਾ ਇਨ੍ਹਾਂ ਅਵਾਰਾ ਗਊਆਂ ਤੇ ਢੱਠਿਆਂ ਨੂੰ ਸੰਭਾਲਣ ਦਾ ਵੀ ਫ਼ਰਜ਼ ਬਣਦਾ ਹੈ। ਉਹ ਇਸ ਦੇ ਬਾਰੇ ਪੰਜਾਬ ਅਸੈਂਬਲੀ ਵਿਚ ਬਿੱਲ ਲਿਆਉਣ ਬਾਰੇ ਵੀ ਸੋਚ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਮੰਨਣਾ ਹੈ ਕਿ ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਐਨੀਮਲ ਹਸਬੈਂਡਰੀ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਅਤੇ ਹਿੰਦੂ ਮਹਾਂਸਭਾ ਤੇ ਸ਼ਿਵ ਸੈਨਾ ਵਰਗੀਆਂ ਹਿੰਦੂ ਸੰਸਥਾਵਾਂ ਕੋਲੋਂ ઑਪਵਿੱਤਰ ਗਊ਼ ਦੀ ਪਰਿਭਾਸ਼ਾ ਦੱਸਣ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਪੁੱਛਿਆ ਗਿਆ ਹੈ ਕਿਹੜੀ ਕਿਸਮ ਦੀ ਗਾਂ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਕਿਸਮ ਤਾਂ ઑਕਪਿਲ ਗਊ਼ ਦੀ ਹੈ ਜਿਸ ਨੂੰ ਭਗਵਾਨ ਕ੍ਰਿਸ਼ਨ ਨਾਲ ਜੋੜਿਆ ਜਾਂਦਾ ਹੈ ਅਤੇ ਦੂਸਰੀ ਇਜ਼ਰਾਈਲ ਤੇ ਹੋਰਨਾਂ ਦੇਸ਼ਾਂ ਤੋਂ ਮੰਗਵਾਈਆਂ ਗਈਆਂ ઑਹਾਈਬਰਿਡ ਗਊਆਂ਼ ਦੀ ਹੈ ਜਿਹੜੀਆਂ ਕਿ ઑਦੁੱਧ ਦੇਣ ਦੀਆਂ ਮਸ਼ੀਨਾਂ਼ ਹਨ। ਉਨ੍ਹਾਂ ਦੇ ਅਨੁਸਾਰ ਇਸ ਸਮੇਂ ਪੰਜਾਬ ਵਿਚ 21 ਸਰਕਾਰੀ ਅਤੇ 418 ਪ੍ਰਾਈਵੇਟ ਸ਼ੈੱਲਟਰ ਤੇ ਗਊਸ਼ਾਲਾਵਾਂ ਹਨ। ਇਨ੍ਹਾਂ ਦੇ ਵਿਚ 1.82 ਲੱਖ ਪਸ਼ੂ ਰੱਖਣ ਦੀ ਸਮਰੱਥਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬੇ-ਹਿਸਾਬੀਆਂ ਗਾਵਾਂ, ਵੱਛੜੇ, ਢੱਟੇ ਤੇ ਅਵਾਰਾ ਪਸ਼ੂ ਜਿਨ੍ਹਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਵਧੇਰੇ ਹੈ ਅਤੇ ਇਹ ਸੜਕਾਂ ઑਤੇ ਅਵਾਰਾ ਤੁਰੇ ਫਿਰਦੇ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ।
ਇਸ ਸਮੇਂ ਪੰਜਾਬ ਨੂੰ ਨਸ਼ਿਆਂ ਵਾਂਗ ਅਵਾਰਾ ਪਸ਼ੂਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਖੇਤਾਂ ਤੋਂ ਬਾਅਦ ਸੜਕਾਂ ઑਤੇ ਹੁਣ ਗਲੀਆਂ-ਮੁਹੱਲਿਆਂ ‘ਚ ਅਵਾਰਾ ਪਸ਼ੂ, ਜਿੰਨਾਂ ‘ਚ ਗਾਵਾਂ ਅਤੇ ਸਾਨ੍ਹ ਸ਼ਾਮਲ ਹਨ, ਖੁੱਲ੍ਹੇ ਆਮ ਘੁੰਮ ਰਹੇ ਹਨ। ਭੁੱਖ-ਦੁੱਖ ਨਾਲ ਭੂਤਰੇ ਅਵਾਰਾ ਸਾਨ੍ਹ ਇਨਸਾਨਾਂ ઑਤੇ ਹਮਲੇ ਕਰਨ ਲੱਗ ਪਏ ਹਨ। ਸੜਕਾਂ ਤੇ ਘੁੰਮਦੀਆਂ ਅਵਾਰਾਂ ਗਊਆਂ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਣ ਬਣ ਜਾਂਦੀਆਂ ਹਨ ਜਿਨ੍ਹਾਂ ਵਿਚ ਨਹੀਂ ਕਿੰਨੀਆਂ ਮਨੁੱਖੀ ਜਾਨਾਂ ਜਾਂਦੀਆਂ ਹਨ। ਅਖ਼ਬਾਰੀ ਰਿਪੋਰਟਾਂ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ 400 ਤੋਂ ਉੱਪਰ ਮਨੁੱਖੀ ਜਾਨਾਂ ਇਨ੍ਹਾਂ ਹਾਦਸਿਆਂ ਵਿਚ ਜਾ ਚੁੱਕੀਆਂ ਹਨ। ਅਵਾਰਾਂ ਪਸ਼ੂਆਂ ਦੀ ਸਮੱਸਿਆ ਮੁੱਖ ਰੂਪ ‘ਚ ਗਾਵਾਂ ਤੇ ਢੱਟਿਆਂ ਨਾਲ ਜੁੜੀ ਹੋਈ ਹੈ ਅਤੇ ਇਸ ਸਮੇਂ ਦੇਸ਼ ਵਿਚ ਜਨੂੰਨੀ ਹਿੰਦੂਤਵੀਆਂ ਦੀ ਤੂਤੀ ਬੋਲਦੀ ਹੈ। ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਆਮ ਆਦਮੀ ਦੀ ਜੇਬ ઑਤੋ ઑਗਊ ਸੈੱਸ਼ ਦਾ ਬੋਝ ਪਾ ਦਿੱਤਾ ਹੈ। ઑਦਲ ਖਾਲਸ਼ਾ ਜੱਥੇਬੰਦੀ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਲਈ ਪੰਜਾਬ ਵਿਚ ਗਊਆਂ ਦੇ ਬੁੱਚੜਖ਼ਾਨੇ ਫਿਰ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਕੇਵਲ ਏਹੀ ਇਸ ਸਮੱਸਿਆ ਦਾ ਯੋਗ ਹੱਲ ਹੈ। ਦੂਸਰੇ ਪਾਸੇ ਕਈ ਹਿੰਦੂ ਸੰਸਥਾਵਾਂ ਨੇ ਇਨ੍ਹਾਂ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਸ਼ੈੱਡ ਬਨਾਉਣ ਲਈ ਸਰਕਾਰ ਨੂੰ ਕਿਹਾ ਹੈ। ਵੇਖੋ! ਕੇਂਦਰ ਤੇ ਪੰਜਾਬ ਸਰਕਾਰ ਇਸ ਸਮੱਸਿਆ ਨੂੰ ਕਿੰਨੀ ਕੁ ਸੁਹਿਰਦਤਾ ਨਾਲ ਲੈਂਦੀ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਤੋਂ ਬਚਾਉਣ ਲਈ ਕੀ ਕਦਮ ਉਠਾਉਂਦੀ ਹੈ। ਇਸ ਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …