Breaking News
Home / ਜੀ.ਟੀ.ਏ. ਨਿਊਜ਼ / ਅਪਰਾਧ ਪੀੜਤਾਂ ਦੇ ਮਾਂ-ਬਾਪ ਨੂੰ ਕੈਨੇਡੀਅਨ ਲਾਭ ਮਿਲਣਗੇ

ਅਪਰਾਧ ਪੀੜਤਾਂ ਦੇ ਮਾਂ-ਬਾਪ ਨੂੰ ਕੈਨੇਡੀਅਨ ਲਾਭ ਮਿਲਣਗੇ

ਔਟਵਾ : ਕਿਸੇ ਬੱਚੇ ਦੀ ਮੌਤ ਜਾਂ ਉਸਦਾ ਅਚਾਨਕ ਗੁੰਮ ਹੋ ਜਾਣਾ ਮਾਂ-ਬਾਪ ਨੂੰ ਕੰਮ ਕਰਨ ਤੋਂ ਨਕਾਰਾ ਕਰ ਸਕਦਾ ਹੈ। ਅਜਿਹੇ ਪੀੜਤ ਪਰਿਵਾਰਾਂ ਨੂੰ ਜੇਕਰ ਜ਼ਰੂਰਤ ਹੋਵੇਗੀ ਤਾਂ ਕੈਨੇਡਾ ਸਰਕਾਰ ਉਨ੍ਹਾਂ ਨੂੰ ਆਰਥਿਕ ਲਾਭ ਦੇਵੇਗੀ। ਇਸ ਸਬੰਧ ਵਿਚ ਮਾਰੇ ਗਏ ਜਾਂ ਗੁੰਮ ਬੱਚਿਆਂ ਦੇ ਮਾਂ-ਬਾਪ ਨੂੰ ਕੈਨੇਡੀਅਨ ਬੈਨੀਫਿਟਸ ਫਾਰ ਪੇਰੈਂਟਸ ਆਫ ਯੰਗ ਵਿਕਟਮ ਆਫ ਕ੍ਰਾਈਮ ਪ੍ਰਾਪਤ ਹੋਣਗੇ। ਨਵੇਂ ਲਾਭ ਨਾਲ ਲੋੜਵੰਦਾਂ ਨੂੰ ਮੱਦਦ ਮਿਲੇਗੀ। ਜਿਨ੍ਹਾਂ ਦੀ ਆਮਦਨ ਆਪਣੇ ਬੱਚਿਆਂ ਬਾਰੇ ‘ਚ ਪਤਾ ਲਗਾਉਣ ਲਈ ਲੱਗਣ ਵਾਲੇ ਸਮੇਂ ਦੇ ਕਾਰਨ ਪ੍ਰਭਾਵਿਤ ਹੋਈ ਹੈ। ਇਸ ਨਾਲ ਪਰਿਵਾਰਾਂ ਦੀ ਮੱਦਦ ਹੋਵੇਗੀ। ਇਨ੍ਹਾਂ ਪਰਿਵਾਰਾਂ ਨੂੰ ਵੀਕਲੀ 100 ਤੋਂ 450 ਡਾਲਰ ਦਾ ਭੁਗਤਾਨ ਮਿਲੇਗਾ। ਇਸ ‘ਚ ਬਦਲਾਅ ਨੌਜਵਾਨ ਪੀੜ੍ਹਤ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣ ਦੇ ਅਧਾਰ ‘ਤੇ ਹੋਵੇਗਾ। ਪੀੜਤਾਂ ਨੂੰ 104 ਹਫਤਿਆਂ ਤੱਕ ਇਸਦਾ ਲਾਭ ਮਿਲ ਸਕਦਾ ਹੈ। ਉਨ੍ਹਾਂ ਨੂੰ ਹਫਤੇ ਵਿਚ ਹੋਣ ਵਾਲੀ ਆਮਦਨ ਦਾ 50 ਫੀਸਦੀ ਜਾਂ 20 ਘੰਟੇ ਪ੍ਰਤੀ ਹਫਤੇ ਤੱਕ ਦਾ ਲਾਭ ਮਿਲੇਗਾ। ਕੈਨੇਡਾ ਸਰਕਾਰ ਕੈਨੇਡਾ ਲੇਬਰ ਲਾਅ ਵਿਚ ਬਦਲਾਅ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕਰਮਚਾਰੀਆਂ ਨੂੰ ਇਸ ਲਾਭ ਨੂੰ ਪ੍ਰਾਪਤ ਕਰਨ ਲਈ ਫੈਡਰਲ ਅਧਾਰ ‘ਤੇ ਰੈਗੂਲੇਟ ਕੀਤਾ ਜਾ ਸਕੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …