Breaking News
Home / ਭਾਰਤ / ਸਿੱਖੀ ਮਤਲਬ ਸੁਰੱਖਿਆ

ਸਿੱਖੀ ਮਤਲਬ ਸੁਰੱਖਿਆ

ਮੁਸਲਿਮ ਨੌਜਵਾਨ ਨੂੰ ਮਾਰ ਦਿੰਦੀ ਭੀੜ,
ਸਿੱਖ ਪੁਲਿਸ ਮੁਲਾਜ਼ਮ ਨੇ ਬਚਾਇਆ
ਦੇਹਰਾਦੂਨ : ਇਕ ਪ੍ਰੇਮੀ ਜੋੜਾ ਨੈਨੀਤਾਲ ਦੇ ਰਾਮਨਗਰ ‘ਚ ਗਿਆ ਹੋਇਆ ਸੀ। ਨੌਜਵਾਨ ਮੁਸਲਿਮ ਸੀ ਅਤੇ ਨੌਜਵਾਨ ਲੜਕੀ ਹਿੰਦੂ ਭਾਈਚਾਰੇ ਨਾਲ ਸਬੰਧਤ ਸੀ। ਇਹ ਸਭ ਦੇਖ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਘੇਰ ਲਿਆ। ਮੁਸਲਿਮ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਇਸ ਘਟਨਾ ਦਾ ਲੜਕੀ ਨੇ ਵਿਰੋਧ ਕੀਤਾ ਤਾਂ ਉਕਤ ਭੀੜ ਨੇ ਲੜਕੀ ਨੂੰ ਵੀ ਮਾਰ ਦੇਣ ਦੀ ਧਮਕੀ ਦੇ ਦਿੱਤੀ। ਇਸ ਘਟਨਾ ਦੀ ਜਾਣਕਾਰੀ ਜਦੋਂ ਉਤਰਾਖੰਡ ਪੁਲਿਸ ‘ਚ ਤਾਇਨਾਤ ਸਿੱਖ ਨੌਜਵਾਨ ਗਗਨਦੀਪ ਨੂੰ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚ ਗਿਆ ਅਤੇ ਸੈਂਕੜੇ ਲੋਕਾਂ ਦੀ ਭੀੜ ਦੀ ਪ੍ਰਵਾਹ ਕੀਤੇ ਬਿਨਾ ਨੌਜਵਾਨ ਨੂੰ ਬਚਾਉਣ ਦੇ ਲਈ ਭੀੜ ਦੇ ਨਾਲ ਭਿੜ ਗਿਆ। ਸਿੱਖ ਨੌਜਵਾਨ ਦੀ ਹਿੰਮਤ ਦੀ ਵਜ੍ਹਾ ਨਾਲ ਇਸ ਨੌਜਵਾਨ ਜੋੜੇ ਦੀ ਜਾਨ ਬਚ ਗਈ। ਜੇਕਰ ਗਗਨਦੀਪ ਸਿੰਘ ਹਿੰਮਤ ਨਾਲ ਦਿਖਾਉਂਦਾ ਤਾਂ ਇਕ ਹੋਰ ਨੌਜਵਾਨ ਲਵ ਜੇਹਾਦ ਦੀ ਭੇਂਟ ਚੜ੍ਹ ਜਾਂਦਾ।

Check Also

ਦਿੱਲੀ ਨੂੰ ਮਿਲੀ 730 ਮੀਟਰਿਕ ਆਕਸੀਜਨ

ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ …