Breaking News
Home / ਭਾਰਤ / ਡੇਰਾ ਪ੍ਰੇਮੀਆਂ ਨੇ ਪੰਚਕੂਲਾ ਵਿਚ ਬਣਾਈ ‘ਮਹਾ-ਰਸੋਈ’

ਡੇਰਾ ਪ੍ਰੇਮੀਆਂ ਨੇ ਪੰਚਕੂਲਾ ਵਿਚ ਬਣਾਈ ‘ਮਹਾ-ਰਸੋਈ’

ਨਾਮ ਚਰਚਾ ਘਰ ‘ਚ ਬਣ ਰਿਹਾ ਹੈ ਪ੍ਰੇਮੀਆਂ ਲਈ ਲੰਗਰ
ਪੰਚਕੂਲਾ/ਬਿਊਰੋ ਨਿਊਜ਼
ਪੰਚਕੂਲਾ ਵਿਚ ਡੇਰਾ ਮੁਖੀ ਦੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਚੁੱਕੇ ਹਨ। ਸੀ. ਬੀ. ਆਈ. ਕੋਰਟ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਨੂੰ ਲੈ ਕੇ ਸਮਰਥਕਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਕੀਤੀ ਜਾਵੇ, ਇਸ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਡੇਰਾ ਪ੍ਰੇਮੀਆਂ ਨੇ ਪੰਚਕੂਲਾ ਵਿਚ ‘ਮਹਾ ਰਸੋਈ’ ਦਾ ਪ੍ਰਬੰਧ ਵੀ ਕੀਤਾ ਹੈ। ਪੰਚਕੂਲਾ ਵਿਚ ਬਣੇ ਨਾਮ ਚਰਚਾ ਘਰ ‘ਚ ਡੇਰਾ ਪ੍ਰੇਮੀਆਂ ਦੇ ਲਈ ਲੰਗਰ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਅਜੇ ਵੀ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੰਚਕੂਲਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

Check Also

ਭਾਰਤ ’ਚ ਬੀਤੇ 24 ਘੰਟਿਆਂ ’ਚ ਕਰੋਨਾ ਨਾਲ 4 ਮੌਤਾਂ

ਦੇਸ਼ ਵਿਚ ਹੁਣ ਤੱਕ 113 ਵਿਅਕਤੀਆਂ ਦੀ ਜਾ ਚੁੱਕੀ ਹੈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …