ਸ੍ਰੀਨਗਰ/ਬਿਊਰੋ ਨਿਊਜ਼ : ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਜਿਹੜੇ ਕਿ ਡੋਗਰਾ ਰੈਜਮੈਂਟ ਨਾਲ ਸਬੰਧਿਤ ਹਨ, ਉੱਤਰੀ ਕਮਾਨ ਸਥਿਤ ਊਧਮਪੁਰ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਨੂੰ ਲੈਫ: ਜਨਰਲ ਦੇਵਰਾਜ ਅੰਬੂ ਦੇ ਸਥਾਨ ‘ਤੇ ਜਿਨ੍ਹਾਂ ਨੂੰ ਫ਼ੌਜ ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਦਾ ਸਥਾਨ ਲੈਣਗੇ।
ਲੈਫ. ਜਨਰਲ ਸਿੰਘ ਜਿਹੜੇ ਕਿ ਡਾਇਰੈਕਟਰ ਜਨਰਲ ਫ਼ੌਜੀ ਆਪ੍ਰੇਸ਼ਨ ਰਹਿ ਚੁੱਕੇ ਹਨ ਨੇ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਕਰਨ ਬਾਰੇ ਸੂਚਨਾ ਦਿੱਤੀ ਸੀ। ਫ਼ੌਜ ਦੇ ਸੂਤਰਾਂ ਅਨੁਸਾਰ ਲੈਫ.ਜਨਰਲ ਰਣਬੀਰ ਸਿੰਘ ਇਸ ਵੇਲੇ ਫ਼ੌਜੀ ਹੈੱਡਕੁਆਟਰ ਸਥਿਤ ਫ਼ੌਜ ਸਟਾਫ਼ (ਇਨਫਾਰਮੇਸ਼ਨ ਸਿਸਟਮ ਅਤੇ ਟਰੇਨਿੰਗ) ਦੇ ਉਪ-ਮੁਖੀ ਦੇ ਅਹੁਦੇ ‘ਤੇ ਤਾਇਨਾਤ ਹਨ। ਉਹ ਆਪਣਾ ਨਵਾਂ ਅਹੁਦਾ 1 ਜੂਨ 2018 ਨੂੰ ਉੱਤਰੀ ਕਮਾਨ ਦੇ ਮੁੱਖ ਦਫ਼ਤਰ ਸਥਿਤ ਊਧਮਪੁਰ ਵਿਖੇ ਸੰਭਾਲਣਗੇ। ਲੈਫ. ਜਨਰਲ ਰਣਬੀਰ ਸਿੰਘ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਜਨਰਲ ਸਿੰਘ ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਡਿਗਰੀ ਹਾਸਿਲ ਕੀਤੀ।
ਜਨਰਲ ਸਿੰਘ ਡਿਫੈਂਸ ਸਰਵਿਸ ਸਟਾਫ਼ ਕਾਲਜ ਵਿਲੰਗਟਨ, ਫੈਕਲਟੀ ਆਫ਼ ਵਾਰ ਕਾਲਜ, ਮੋਹ ਐਾਡ ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼ ਯੂ.ਕੇ.’ਚ ਸ਼ਾਮਿਲ ਰਹੇ ਹਨ। ਲੈਫ. ਜਨਰਲ ਸਿੰਘ ਨੇ 13 ਦਸੰਬਰ 1980 ਦੌਰਾਨ ਫ਼ੌਜ ਦੀ 9 ਡੋਗਰਾ ਰੈਜਮੈਂਟ ਵਿਚ ਨਿਯੁਕਤੀ ਹੋਈ ਸੀ ਤੇ ਉਹ ਫ਼ੌਜ ਦੇ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …