9.8 C
Toronto
Wednesday, April 29, 2026
spot_img
Homeਪੰਜਾਬਕੈਪਟਨ ਅਮਰਿੰਦਰ ਨੇ ਪਾਕਿ ਪ੍ਰਧਾਨ ਮੰਤਰੀ 'ਤੇ ਕੀਤੇ ਤਿੱਖੇ ਹਮਲੇ

ਕੈਪਟਨ ਅਮਰਿੰਦਰ ਨੇ ਪਾਕਿ ਪ੍ਰਧਾਨ ਮੰਤਰੀ ‘ਤੇ ਕੀਤੇ ਤਿੱਖੇ ਹਮਲੇ

ਪਾਕਿਸਤਾਨ ਨੂੰ ਹੀ ਦੱਸਿਆ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਦੇ ਬਿਆਨ ਦਾ ਸਖਤ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਉਹ ਹੀ ਜ਼ਿੰਮੇਵਾਰ ਹਨ। ਇਮਰਾਨ ਖਾਨ ਵੱਲੋਂ ਪੁਲਵਾਮਾ ਹਮਲੇ ਦੇ ਸਬੂਤ ਮੰਗਣ ਸਬੰਧੀ ਕੈਪਟਨ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਕਈ ਵਾਰ ਸਬੂਤ ਦੇ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤਾਂ ਭਾਰਤ ਸਰਕਾਰ ਨੂੰ ਹੀ ਕਾਰਵਾਈ ਕਰਨੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਅੱਜ ਪੁਲਵਾਮਾ ਹਮਲੇ ਦੇ ਸਬੂਤ ਮੰਗਣ ਵਾਲੇ ਪਾਕਿਸਤਾਨ ਨੇ 26/11 ਹਮਲੇ ਦੇ ਹਮਲੇ ਦੇ ਦਿੱਤੇ ਗਏ ਸਬੂਤਾਂ ਦਾ ਕੀ ਕੀਤਾ। ਕੈਪਟਨ ਨੇ ਟਵੀਟ ਕਰਕੇ ਪਾਕਿ ਪ੍ਰਧਾਨ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਜਾਓ ਮਸੂਦ ਅਜਹਰ ਨੂੰ ਫੜ ਕੇ ਲਿਆਓ, ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਕਰਕੇ ਦਿਖਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀ ਮਸੂਦ ਅਜਹਰ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਹੈ।

RELATED ARTICLES
POPULAR POSTS