-10.2 C
Toronto
Tuesday, March 17, 2026
spot_img
Homeਪੰਜਾਬਚੰਨੀ ਵਲੋਂ ਦੋ ਸੀਟਾਂ ’ਤੇ ਲੜਨਾ ਬੁਖਲਾਹਟ : ਭਗਵੰਤ ਮਾਨ

ਚੰਨੀ ਵਲੋਂ ਦੋ ਸੀਟਾਂ ’ਤੇ ਲੜਨਾ ਬੁਖਲਾਹਟ : ਭਗਵੰਤ ਮਾਨ

ਕਿਹਾ : 10-10 ਕਰੋੜ ਵਾਲਿਆਂ ਕੋਲੋਂ ਹੁਣ ਭਦੌੜ ਦੇ ਲੋਕ ਹਿਸਾਬ ਲੈਣਗੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਨੇ ਅੱਜ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੋ ਹਲਕਿਆਂ ਤੋਂ ਚੋਣ ਲੜਨ ਨੂੰ ਲੈ ਕੇ ਸਿਆਸੀ ਨਿਸ਼ਾਨੇ ਸਾਧੇ। ਧਿਆਨ ਰਹੇ ਕਿ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਅਤੇ ਹਲਕਾ ਭਦੌੜ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜਨੀ ਹੈ। ਭਗਵੰਤ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਇਹ ਨਹੀਂ ਪਤਾ ਕਿ ਉਹ ਪਹਿਲੀ ਸੀਟ ਤੋਂ ਜਿੱਤ ਹਾਸਲ ਕਰਨਗੇ ਜਾਂ ਨਹੀਂ, ਜਿਸ ਕਰਕੇ ਉਹ ਦੋ ਹਲਕਿਆਂ ਤੋਂ ਚੋਣ ਲੜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ 10-10 ਕਰੋੜ ਵਾਲਿਆਂ ਤੋਂ ਹੁਣ ਭਦੌੜ ਦੇ ਲੋਕ ਹਿਸਾਬ ਲੈਣਗੇ ਅਤੇ ਉਹ ਚੰਨੀ ਨੂੰ ਜਿੱਤਣ ਨਹੀਂ ਦੇਣਗੇ।
ਭਗਵੰਤ ਨੇ ਕਿਹਾ ਕਿ ਕਾਂਗਰਸ ਵਲੋਂ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰਨ ਲਈ ਇਕ ਐਪ ਬਣਾਈ ਗਈ ਹੈ। ਇਸ ਸਬੰਧੀ ਭਗਵੰਤ ਨੇ ਕਿਹਾ ਕਿ ਕਾਂਗਰਸ ਵਾਲੇ ਵੀ ਸਾਡੀ ਨਕਲ ਕਰ ਰਹੇ ਹਨ ਅਤੇ ਮੁੱਖ ਮੰਤਰੀ ਚਿਹਰੇ ਲਈ ਵੋਟਿੰਗ ਕਰਵਾ ਰਹੇ ਹਨ। ਭਗਵੰਤ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਪਿਛਲੇ ਦਿਨੀਂ ਸਾਡੇ ਵਲੋਂ ਕਰਵਾਈ ਵੋਟਿੰਗ ਦੀ ਜਾਂਚ ਕਰਵਾਉਣੇ ਚਾਹੁੰਦੇ ਸਨ।

 

RELATED ARTICLES

POPULAR POSTS