-3.1 C
Toronto
Saturday, December 13, 2025
spot_img
Homeਭਾਰਤਚੋਣ ਰੈਲੀਆਂ ਤੇ ਰੋਡ ਸ਼ੋਅ ਉਤੇ 11 ਫਰਵਰੀ ਤੱਕ ਪਾਬੰਦੀ

ਚੋਣ ਰੈਲੀਆਂ ਤੇ ਰੋਡ ਸ਼ੋਅ ਉਤੇ 11 ਫਰਵਰੀ ਤੱਕ ਪਾਬੰਦੀ

ਪਰ ਇਕ ਹਜ਼ਾਰ ਵਿਅਕਤੀਆਂ ਤੱਕ ਕੀਤਾ ਜਾ ਸਕੇਗਾ ਇਕੱਠ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਤੇ ਯੂਪੀ ਸਣੇ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੋਣ ਰੈਲੀਆਂ ’ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ। ਇਸ ਫੈਸਲੇ ਮੁਤਾਬਕ 11 ਫਰਵਰੀ ਤੱਕ ਚੋਣ ਰੈਲੀਆਂ ’ਤੇ ਪਾਬੰਦੀ ਲਾਗੂ ਰਹੇਗੀ, ਪਰ ਹੁਣ ਇਕ ਹਜ਼ਾਰ ਵਿਅਕਤੀ ਚੋਣ ਰੈਲੀਆਂ ਵਿਚ ਸ਼ਾਮਲ ਹੋ ਸਕਣਗੇ। ਇਸੇ ਦੌਰਾਨ ਇਨਡੋਰ ਰੈਲੀਆਂ ਵਿਚ 500 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦਕਿ ਡੋਰ ਟੂ ਡੋਰ ਕੰਪੇਨ ਵਿਚ 20 ਵਿਅਕਤੀ ਸ਼ਾਮਲ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨਰ ਨੇ ਪੰਜ ਰਾਜਾਂ ਵਿਚ 22 ਜਨਵਰੀ ਤੱਕ ਚੋਣ ਰੈਲੀਆਂ ਅਤੇ ਰੋਡ ਸ਼ੋਅ ’ਤੇ ਪਾਬੰਦੀ ਲਗਾਈ ਸੀ, ਬਾਅਦ ਇਸ ਨੂੰ ਵਧਾ ਕੇ 31 ਜਨਵਰੀ ਤੱਕ ਕਰ ਦਿੱਤਾ ਗਿਆ ਸੀ। ਧਿਆਨ ਰਹੇ ਕਿ ਚੋੋਣ ਕਮਿਸ਼ਨਰ ਦੇ ਅੱਜ ਦੇ ਫੈਸਲੇ ਅਨੁਸਾਰ ਚੋਣ ਰੈਲੀਆਂ ਅਤੇ ਰੋਡ ਸ਼ੋਅ ’ਤੇ ਪਾਬੰਦੀ ਤਾਂ ਜ਼ਰੂਰ ਰਹੇਗੀ, ਪਰ ਨਾਲ ਹੀ ਥੋੜ੍ਹੀ ਰਾਹਤ ਵੀ ਦੇ ਦਿੱਤੀ ਗਈ ਹੈ।

RELATED ARTICLES
POPULAR POSTS