28.1 C
Toronto
Thursday, September 3, 2026
spot_img
Homeਭਾਰਤਮੁੰਬਈ ਪੁਲਿਸ ਨੇ ਨਾਈਟ ਕਲੱਬ 'ਤੇ ਮਾਰਿਆ ਛਾਪਾ

ਮੁੰਬਈ ਪੁਲਿਸ ਨੇ ਨਾਈਟ ਕਲੱਬ ‘ਤੇ ਮਾਰਿਆ ਛਾਪਾ

ਮੁੰਬਈ ਪੁਲਿਸ ਨੇ ਨਾਈਟ ਕਲੱਬ ‘ਤੇ ਮਾਰਿਆ ਛਾਪਾਸੁਰੇਸ਼ ਰੈਨਾ ਅਤੇ ਸੁਜ਼ੈਨ ਖ਼ਾਨ ਸਣੇ ਕਈਆਂ ਵਿਰੁੱਧ ਮਾਮਲਾ ਦਰਜ
ਮੁੰਬਈ/ਬਿਊਰੋ ਨਿਊਜ਼
ਕਰੋਨਾ ਨੂੰ ਲੈ ਕੇ ਨਵੀਂ ਪਾਬੰਦੀਆਂ ਅਤੇ ਨਾਈਟ ਕਰਫ਼ਿਊ ਦੇ ਬਾਵਜੂਦ ਮੁੰਬਈ ਦੇ ਇਕ ਪੋਸ਼ ਕਲੱਬ ‘ਚ ਕ੍ਰਿਕਟਰ ਸੁਰੇਸ਼ ਰੈਨਾ ਅਤੇ ਅਦਾਕਾਰ ਰਿਤਿਕ ਰੌਸ਼ਨ ਦੀ ਪਤਨੀ ਸੁਜ਼ੈਨ ਖ਼ਾਨ ਵਲੋਂ ਪਾਰਟੀ ਕੀਤੀ ਜਾ ਰਹੀ ਸੀ। ਪੁਲਿਸ ਨੇ ਦੋਹਾਂ ਸਣੇ ਕੁੱਲ 27 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਵਲੋਂ ਰਾਤੀਂ ਕਰੀਬ ਢਾਈ ਵਜੇ ਏਅਰਪੋਰਟ ਦੇ ਨਜ਼ਦੀਕ ਡਰੈਗਨ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ ਗਈ। ਇਸ ਕਲੱਬ ‘ਚ ਰੈਨਾ ਅਤੇ ਸੁਜ਼ੈਨ ਖ਼ਾਨ ਤੋਂ ਇਲਾਵਾ ਗਾਇਕ ਗੁਰੂ ਰੰਧਾਵਾ ਅਤੇ ਰੈਪਰ ਬਾਦਸ਼ਾਹ ਵੀ ਮੌਜੂਦ ਸਨ। ਦੱਸਿਆ ਗਿਆ ਹੈ ਕਿ ਪੁਲਿਸ ਨੇ ਵੱਖੋ-ਵੱਖ ਨਾਈਟ ਕਲੱਬਾਂ ਨੂੰ ਲੈ ਕੇ ਮਿਲੀ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਈ ਕਲੱਬ ਕਰੋਨਾ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਸਨ ਅਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ।

RELATED ARTICLES
POPULAR POSTS