17 C
Toronto
Wednesday, October 28, 2026
spot_img
HomeਕੈਨੇਡਾFrontਕੁੱਲੂ ਤੋਂ ਦੁਸਹਿਰਾ ਮਨਾ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਗੱਡੀ ਕੀਰਤਪੁਰ...

ਕੁੱਲੂ ਤੋਂ ਦੁਸਹਿਰਾ ਮਨਾ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਗੱਡੀ ਕੀਰਤਪੁਰ ਸਾਹਿਬ ਨੇੜੇ ਖੱਡ ’ਚ ਡਿੱਗੀ – 4 ਮੌਤਾਂ

ਕੁੱਲੂ ਤੋਂ ਦੁਸਹਿਰਾ ਮਨਾ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਗੱਡੀ ਕੀਰਤਪੁਰ ਸਾਹਿਬ ਨੇੜੇ ਖੱਡ ’ਚ ਡਿੱਗੀ – 4 ਮੌਤਾਂ
ਰੂਪਨਗਰ/ਬਿਊਰੋ ਨਿਊਜ਼
ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ਪਿੰਡ ਦੇਹਣੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਦੇ ਦੁਸਹਿਰਾ ਮੇਲੇ ਵਿਚ ਸਾਊਂਡ ਸਿਸਟਮ ਲਗਾ ਕੇ ਵਾਪਸ ਪਰਤ ਰਹੀ ਰੋਪੜ ਦੀ ‘ਪੰਜਾਬ ਸਾਊਂਡ’ ਦੀ ਗੱਡੀ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਰੋਪੜ ਜ਼ਿਲ੍ਹੇ ਨਾਲ ਸਬੰਧਤ 4 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਗੱਡੀ ਦਾ ਡਰਾਈਵਰ ਅਤੇ ਤਿੰਨ ਵਿਅਕਤੀ ਲੇਬਰ ਦਾ ਕੰਮ ਕਰਨ ਵਾਲੇ ਦੱਸੇ ਗਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਸਥਾਨਕ ਲੋਕਾਂ ਅਤੇ ਟੋਲ ਪਲਾਜਾ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਿਸ ਵਲੋਂ ਕੇਸ ਦਰਜ ਕਰਕੇ ਇਸ ਹਾਦਸੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES
POPULAR POSTS