-6.5 C
Toronto
Tuesday, December 30, 2025
spot_img
Homeਭਾਰਤਮੋਦੀ ਦੇ ਬਿਆਨ ਮਗਰੋਂ ਬਲੋਚਿਸਤਾਨ 'ਚ ਆਫਤ

ਮੋਦੀ ਦੇ ਬਿਆਨ ਮਗਰੋਂ ਬਲੋਚਿਸਤਾਨ ‘ਚ ਆਫਤ

4ਪਾਕਿ, ਬਲੋਚਿਸਤਾਨ ‘ਚ ਕਰ ਰਿਹਾ ਹੈ ਕੈਮੀਕਲ ਹਥਿਆਰਾਂ ਦੀ ਵਰਤੋਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬਲੋਚਿਸਤਾਨ ਦੀ ਸਰਗਰਮ ਨਾਇਲਾ ਕਾਦਰੀ ਨੇ ਪਾਕਿਸਤਾਨ ਖ਼ਿਲਾਫ਼ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਨਾਇਲਾ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਦਿੱਤੇ ਗਏ ਭਾਸ਼ਣ ਤੋਂ ਬਾਅਦ ਪਾਕਿਸਤਾਨ ਬਲੋਚਿਸਤਾਨ ਵਿੱਚ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਹੈ ਜਿਸ ਨਾਲ ਰੋਜ਼ਾਨਾ ਉੱਥੇ 100 ਵਿਅਕਤੀਆਂ ਦੀ ਮੌਤ ਹੋ ਰਹੀ ਹੈ।
ਕਾਦਰੀ ਨੇ ਆਖਿਆ ਕਿ ਬਲੋਚਿਸਤਾਨ ਵਿੱਚ ਪਾਕਿਸਤਾਨੀ ਸੈਨਾ ਜਿਸ ਤਰੀਕੇ ਨਾਲ ਕਤਲੇਆਮ ਕਰ ਰਹੀ ਹੈ, ਉਸ ਤਰੀਕੇ ਨਾਲ ਜਾਨਵਰਾਂ ਦੀ ਵੀ ਹੱਤਿਆ ਨਹੀਂ ਕੀਤੀ ਜਾਂਦੀ। ਯਾਦ ਰਹੇ ਕਿ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਬਲੋਚਿਸਤਾਨ ਦਾ ਜ਼ਿਕਰ ਕੀਤਾ ਸੀ। ਜਾਣਕਾਰੀ ਅਨੁਸਾਰ ਬਲੋਚ ਨੇਤਾ ਨਾਇਲਾ ਕਾਦਰੀ ਨੇ ਆਖਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਬਲੋਚਿਸਤਾਨ ਵਿੱਚ ਪਾਕਿਸਤਾਨ ਕਿਸੇ ਤਰੀਕੇ ਨਾਲ ਪੇਸ਼ ਆ ਰਿਹਾ ਹੈ, ਇਹ ਸਾਰਾ ਕੌਮਾਂਤਰੀ ਮੀਡੀਆ ਜਾਣਦਾ ਹੈ। ਨਾਇਲਾ ਦਾ ਦਾਅਵਾ ਹੈ ਪਾਕਿਸਤਾਨ ਨੇ ਚੀਨ ਦੇ ਨਾਲ ਮਿਲ ਕੇ ਜੋ ਪਰਮਾਣੂ ਪ੍ਰੀਖਣ ਕੀਤਾ ਸੀ, ਉਸ ਨਾਲ ਬਲੋਚਿਸਤਾਨ ਵਿੱਚ ਕਾਫ਼ੀ ਗੰਭੀਰ ਸਿੱਟੇ ਦੇਖਣ ਨੂੰ ਮਿਲੇ ਹਨ।

RELATED ARTICLES
POPULAR POSTS