Breaking News
Home / ਭਾਰਤ / ਨਰਿੰਦਰ ਮੋਦੀ ਨੇ ਹਰਿਆਣਾ ਦੇ ਬਲਮਗੜ੍ਹ ‘ਚ ਚੋਣ ਰੈਲੀ ਕੀਤਾ ਸੰਬੋਧਨ

ਨਰਿੰਦਰ ਮੋਦੀ ਨੇ ਹਰਿਆਣਾ ਦੇ ਬਲਮਗੜ੍ਹ ‘ਚ ਚੋਣ ਰੈਲੀ ਕੀਤਾ ਸੰਬੋਧਨ

ਕਿਹਾ – ਹਰਿਆਣਾ ਨੇ ਮੈਨੂੰ ਬਹੁਤ ਕੁਝ ਸਿਖਾਇਆ
ਪਾਣੀਪਤ/ਬਿਊਰੋ ਨਿਊਜ਼
ਹਰਿਆਣਾ ਵਿਚ ਆਉਂਦੀ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲਮਗੜ੍ਹ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਜਦੋਂ ਵੀ ਮੈਂ ਹਰਿਆਣਾ ਵਿਚ ਆਉਂਦਾ ਹਾਂ ਤਾਂ ਮੈਨੂੰ ਵੱਖਰੀ ਤਰ੍ਹਾਂ ਦੀ ਭਾਵਨਾ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਤੁਸੀਂ ਸਾਡਾ ਕੈਪਟਨ ਅਤੇ ਮਜ਼ਬੂਤ ਟੀਮ ਦੇਖੀ ਹੈ, ਜਦਕਿ ਵਿਰੋਧੀ ਆਪਣੀ ਖਿੱਲਰੀ ਹੋਈ ਟੀਮ ਨੂੰ ਸੰਭਾਲਣ ਲਈ ਜੂਝ ਰਹੇ ਹਨ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਮੋਦੀ ਦੀ ਇਹ ਪਹਿਲੀ ਰੈਲੀ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਹਰਿਆਣਾ ਵਿਚ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੈ ਅਤੇ ਦੋਵੇਂ ਪਾਰਟੀਆਂ ਵੱਖਵੱਖ ਤੌਰ ‘ਤੇ ਚੋਣ ਲੜ ਰਹੀਆਂ ਹਨ। ਇਸ ਦੇ ਚੱਲਦਿਆਂ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਐਸ.ਵਾਈ.ਐਲ. ਵਿਚ ਅੜਚਣਾਂ ਨਾ ਪਾਉਂਦਾ ਤਾਂ ਅਸੀਂ ਇਨ੍ਹਾਂ ਨੂੰ ਦੋਤਿੰਨ ਸੀਟਾਂ ਜ਼ਰੂਰ ਦੇ ਦਿੰਦੇ।

Check Also

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ …