Breaking News
Home / ਭਾਰਤ / ਰਾਹੁਲ ਗਾਂਧੀ ਨੇ ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਘੇਰੀ ਕੇਂਦਰ ਸਰਕਾਰ

ਰਾਹੁਲ ਗਾਂਧੀ ਨੇ ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਘੇਰੀ ਕੇਂਦਰ ਸਰਕਾਰ

ਕਿਹਾ : ਅਮੀਰਾਂ ਦੀ ਲਿਸਟ ’ਚ 609ਵੇਂ ਨੰਬਰ ਤੋਂ ਦੂਜੇ ਨੰਬਰ ’ਤੇ ਕਿਵੇਂ ਆਏ ਅਡਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਸਿਰਫ਼ ਇਕ ਹੀ ਨਾਮ ਸੁਣਨ ਨੂੰ ਮਿਲਿਆ ਗੌਤਮ ਅਡਾਨੀ। ਰਾਹੁਲ ਗਾਂਧੀ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ 2014 ’ਚ ਜਾਰੀ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਅਡਾਨੀ 609ਵੇਂ ਨੰਬਰ ’ਤੇ ਸਨ। ਅਜਿਹਾ ਕੀ ਜਾਦੂ ਹੋਇਆ ਕਿ ਅਡਾਨੀ 5-6 ਸਾਲਾਂ ਵਿਚ ਅਮੀਰਾਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਪਹੁੰਚ ਗਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਲੋਕ ਪੁੱਛ ਰਹੇ ਹਨ ਕਿ ਅਡਾਨੀ ਨੂੰ ਇੰਨੀ ਸਫ਼ਲਤਾ ਕਿਸ ਤਰ੍ਹਾਂ ਮਿਲੀ ਅਤੇ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਡਾਨੀ ਦਾ ਕੀ ਰਿਸ਼ਤਾ ਹੈ? ਭਾਰਤ ਸਰਕਾਰ ਨੇ ਨਿਯਮਾਂ ’ਚ ਤਬਦੀਲੀ ਕਰਕੇ ਏਅਰਪੋਰਟਾਂ ਨੂੰ ਡਿਵੈਲਪ ਕਰਨ ਦਾ ਠੇਕਾ ਗੌਤਮ ਅਡਾਨੀ ਨੂੰ ਦੇ ਦਿੱਤਾ ਅਤੇ ਨਤੀਜਾ ਇਹ ਆਇਆ ਕਿ ਅਡਾਨੀ ਭਾਰਤ ਦੇ 24 ਫੀਸਦੀ ਏਅਰਪੋਰਟ ਲੈ ਗਏ। ਇਹ ਸਹੂਲਤ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਦਿੱਤੀ ਅਤੇ ਤੁਸੀਂ ਦੇਖਿਆ ਕਿ ਏਅਰਪੋਰਟ ਬਿਜਨਸ ’ਚ 30 ਫੀਸਦੀ ਸ਼ੇਅਰ ਅਡਾਨੀ ਦੇ ਹਨ।

 

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …