ਨਿਊਯਾਰਕ : ਜ਼ੋਹਰਾਨ ਮਮਦਾਨੀ, ਮੈਨਹਟਨ ਦੇ ਇੱਕ ਇਤਿਹਾਸਕ ਅਤੇ ਗੈਰ-ਕਾਰਜਸ਼ੀਲ ਸਬਵੇਅ ਸਟੇਸ਼ਨ ‘ਤੇ ਅਹੁਦੇ ਦੀ ਸਹੁੰ ਚੁੱਕ ਕੇ ਨਿਊਯਾਰਕ ਸਿਟੀ ਦੇ ਮੇਅਰ ਬਣ ਗਏ ਹਨ। ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਆਗੂ ਬਣੇ ਹਨ, ਜਿਨ੍ਹਾਂ ਨੇ ਕੁਰਾਨ ‘ਤੇ ਹੱਥ ਰੱਖ ਕੇ ਸਹੁੰ ਚੁੱਕੀ। ਮਮਦਾਨੀ ਨੇ ਕਿਹਾ ਕਿ ਇਹ ਸੱਚਮੁੱਚ ਜੀਵਨ ਭਰ ਦਾ ਸਨਮਾਨ ਅਤੇ ਸੁਭਾਗ ਹੈ। ਸਹੁੰ ਚੁੱਕ ਸਮਾਗਮ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਵੱਲੋਂ ਪੁਰਾਣੇ ਸਿਟੀ ਹਾਲ ਸਟੇਸ਼ਨ ‘ਤੇ ਕਰਵਾਇਆ ਗਿਆ।
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਵਜੋਂ ਹਲਫ ਲਿਆ
RELATED ARTICLES

