Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੀਆਂ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਵੰਬਰ ਵਿਚ

ਪੰਜਾਬ ਦੀਆਂ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਵੰਬਰ ਵਿਚ

ਰਾਜਪਾਲ ਨੇ ਦਿੱਤੀ ਮਨਜੂਰੀ ਅਤੇ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਕਰਵਾਉਣ ਲਈ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਵਲੋਂ ਚੋਣਾਂ 1 ਨਵੰਬਰ ਤੋਂ 15 ਨਵੰਬਰ ਤੱਕ ਕਰਵਾਉਣ ਦੀ ਮਨਜੂਰੀ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣਾਂ ਨਵੰਬਰ ਦੇ ਪਹਿਲੇ ਪੰਦਰਵਾੜੇ ‘ਚ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਇਨ੍ਹਾਂ ਚੋਣਾਂ ਦੇ ਨਾਲ ਬਠਿੰਡਾ, ਹੁਸ਼ਿਆਰਪੁਰ ਤੇ ਗੁਰਦਾਸਪੁਰ ਨਗਰ ਨਿਗਮਾਂ ਦੇ ਪੰਜ ਵਾਰਡਾਂ ਲਈ ਜ਼ਿਮਨੀ ਚੋਣ ਵੀ ਕਰਵਾਈ ਜਾਵੇਗੀ, ਜਦੋਂ ਕਿ ਨਗਰ ਕੌਂਸਲਾਂ ਦੇ 27 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵੀ ਇਸੇ ਚੋਣ ਦੇ ਨਾਲ ਹੀ ਕਰਵਾਈਆਂ ਜਾਣਗੀਆਂ। ਸੂਬਾ ਸਰਕਾਰ ਵਲੋਂ ਇਹ ਚੋਣ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ, ਜਿਸਦੀ ਦੇਖ ਰੇਖ ਹੇਠ ਇਹ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਸਰਕਾਰ ਵਲੋਂ ਇਸ ਚੋਣ ਲਈ ਨੋਟੀਫਿਕੇਸ਼ਨ ਭਾਵੇਂ 1 ਅਗਸਤ ਦੀ ਤਰੀਕ ਵਿਚ ਕੀਤਾ ਗਿਆ, ਪਰ ਇਸ ਨੂੰ ਜਾਰੀ ਬੁੱਧਵਾਰ ਨੂੰ ਦੇਰ ਰਾਤ ਕੀਤਾ ਗਿਆ। ਜਿਨ੍ਹਾਂ ਤਿੰਨ ਨਗਰ ਨਿਗਮਾਂ ਦੇ ਵਾਰਡਾਂ ਵਿਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਬਠਿੰਡਾ ਦੇ ਵਾਰਡ ਨੰਬਰ 48, ਬਟਾਲਾ ਦੇ ਵਾਰਡ ਨੰਬਰ 24 (ਐਸਸੀ) ਅਤੇ ਹੁਸ਼ਿਆਰਪੁਰ ਦੇ ਵਾਰਡ ਨੰ: 6, 7 (ਐਸਸੀ ਔਰਤਾਂ) ਤੇ ਵਾਰਡ ਨੰਬਰ 27 (ਔਰਤਾਂ) ਸ਼ਾਮਲ ਹਨ। ਇਸੇ ਤਰ੍ਹਾਂ ਜਿਨ੍ਹਾਂ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਰਾਜਾਸਾਂਸੀ, ਬਾਬਾ ਬਕਾਲਾ, ਡੇਰਾ ਬਾਬਾ ਨਾਨਕ, ਨਰੋਟ ਜੈਮਲ ਸਿੰਘ, ਖੇਮਕਰਨ, ਰਾਮਪੁਰਾ ਫੂਲ, ਤਲਵੰਡੀ ਸਾਬੋ, ਭਿੱਖੀ, ਸਰਦੂਲਗੜ੍ਹ, ਬਰੀਵਾਲਾ, ਮੱਖੂ, ਮੱਲਾਂਵਾਲਾ ਖਾਸ, ਬਾਘਾਪੁਰਾਣਾ, ਧਰਮਕੋਟ, ਫਤਿਹਗੜ੍ਹ ਪੰਜਤੂਰ, ਮਾਹਿਲਪੁਰ, ਭੋਗਪੁਰ, ਗੁਰਾਇਆ, ਸ਼ਾਹਕੋਟ, ਬਿਲਗਾ, ਬੇਗੋਵਾਲ, ਭੁਲੱਥ, ਢਿੱਲਵਾਂ, ਨਡਾਲਾ, ਬਲਾਚੌਰ, ਅਮਲੋਹ, ਮੁੱਲਾਂਪੁਰ ਦਾਖਾ, ਸਾਹਨੇਵਾਲ, ਮਾਛੀਵਾੜਾ, ਮਲੌਦ, ਸਨੌਰ, ਘੱਗਾ, ਘਨੌਰ, ਦੇਵੀਗੜ੍ਹ, ਹੰਡਿਆਇਆ, ਸੰਗਰੂਰ, ਚੀਮਾ, ਮੂਨਕ ਤੇ ਘੜੂਆਂ ਸ਼ਾਮਲ ਹਨ। ਜਿਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਜ਼ਿਮਨੀ ਚੋਣ ਨੋਟੀਫਾਈ ਕੀਤੀ ਗਈ ਹੈ, ਉਨ੍ਹਾਂ ਵਿਚ ਬਠਿੰਡਾ ਦੇ ਭਾਈਰੂਪਾ ਦਾ ਵਾਰਡ ਨੰ: 6, ਕੋਠਾਗੁਰੂ ਦਾ ਵਾਰਡ ਨੰ: 2, ਮਹਿਰਾਜ ਦਾ ਵਾਰਡ ਨੰ: 8, ਗੋਨਿਆਣਾ ਦਾ ਵਾਰਡ ਨੰ: 9 (ਐਸਸੀ), ਲਹਿਰਾ ਮੁਹੱਬਤ ਦਾ ਵਾਰਡ ਨੰ: 3 (ਐਸਸੀ ਔਰਤਾਂ), ਵਾਰਡ ਨੰ: 5 ਬੀਸੀ, ਵਾਰਡ ਨੰ: 8 ਐਸਸੀ ਤੇ ਵਾਰਡ ਨੰ: 10 ਸ਼ਾਮਲ ਹਨ। ਜਦੋਂ ਕਿ ਅੰਮ੍ਰਿਤਸਰ ਵਿਚ ਮਜੀਠਾ ਦਾ ਵਾਰਡ ਨੰ: 4 ਐਸਸੀ, ਰਈਆ ਦਾ ਵਾਰਡ ਨੰ: 13, ਭਿਖੀਵਿੰਡ ਵਾਰਡ ਨੰ; 13 (ਔਰਤਾਂ), ਗੁਰਦਾਸਪੁਰ ‘ਚ ਫਤਿਹਗੜ੍ਹ ਚੂੜੀਆਂ ਦਾ ਵਾਰਡ ਨੰ: 6, ਫਤਿਹਗੜ੍ਹ ਸਾਹਿਬ ਵਿਚ ਵਾਰਡ ਨੰ: 12, ਗੋਬਿੰਦਗੜ੍ਹ ‘ਚ ਵਾਰਡ ਨੰ: 26 ਐਸਸੀ ਤੇ ਵਾਰਡ ਨੰ: 29, ਹਰਿਆਣਾ ਦਾ ਵਾਰਡ ਨੰ: 11 ਐਸਸੀ, ਉੜਮੁੜ
(ਬਾਕੀ ਸਫ਼ਾ 08’ਤੇ)

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …