28.3 C
Toronto
Friday, June 5, 2026
spot_img
Homeਹਫ਼ਤਾਵਾਰੀ ਫੇਰੀਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਜਾਇਦਾਦਾਂ ਛੁਪਾਉਣ ਦੇ...

ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਜਾਇਦਾਦਾਂ ਛੁਪਾਉਣ ਦੇ ਦੋਸ਼ ਹੇਠ 200 ਡਾਲਰ ਦਾ ਲੱਗਾ ਜੁਰਮਾਨਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ‘ਚ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਮੁਸ਼ਕਲਾਂ ਵਿੱਚ ਘਿਰ ਗਏ ਹਨ।
ਕੈਨੇਡੀਅਨ ਐਥਿਕਸ ਕਮਿਸ਼ਨਰ ਨੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਸਰਾਏ ਨੂੰ ‘ਹਿੱਤਾਂ ਦੇ ਟਕਰਾਅ ਐਕਟ’ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ।
ਉਨ੍ਹਾਂ ‘ਤੇ ਦੋਸ਼ ਹੈ ਕਿ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਸਕੱਤਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਨਿਰਧਾਰਤ 60 ਦਿਨਾਂ ਦੇ ਅੰਦਰ ਆਪਣੀਆਂ ਅਰਬਾਂ ਰੁਪਏ ਦੀਆਂ ਵਿੱਤੀ ਜਾਇਦਾਦਾਂ ਅਤੇ ਕਾਰੋਬਾਰੀ ਹਿੱਤਾਂ ਦਾ ਖੁਲਾਸਾ ਨਹੀਂ ਕੀਤਾ। ਇਸ ਲਾਪਰਵਾਹੀ ਲਈ ਉਨ੍ਹਾਂ ‘ਤੇ 200 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦੋਂਕਿ ਇਸ ਕਾਨੂੰਨ ਤਹਿਤ ਵੱਧ ਤੋਂ ਵੱਧ ਜੁਰਮਾਨਾ 500 ਡਾਲਰ ਹੋ ਸਕਦਾ ਹੈ।
ਰਣਦੀਪ ਸਰਾਏ ਆਪਣੀ ਹੀ ਪਾਰਟੀ ਦੇ ਉਹ ਦਸਵੇਂ ਸੰਸਦ ਮੈਂਬਰ ਬਣ ਗਏ ਹਨ ਜਿਨ੍ਹਾਂ ਵਿਰੁੱਧ ਇਸ ਐਕਟ ਤਹਿਤ ਕਾਰਵਾਈ ਹੋਈ ਹੈ।

 

 

RELATED ARTICLES
POPULAR POSTS