-10.7 C
Toronto
Tuesday, January 20, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ 'ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜਾਬੀਆਂ 'ਚੋਂ 5 ਗ੍ਰਿਫ਼ਤਾਰ

ਉਨਟਾਰੀਓ ‘ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜਾਬੀਆਂ ‘ਚੋਂ 5 ਗ੍ਰਿਫ਼ਤਾਰ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਪੀਲ ਪੁਲਿਸ ਨੇ ਪਿਛਲੇ ਮਹੀਨਿਆਂ ‘ਚ ਉਨਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ (ਕਰੀਬ ਡੇਢ ਕਰੋੜ ਰੁਪਏ) ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ‘ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਪੰਜ ਜਣਿਆਂ ‘ਚੋਂ ਤਿੰਨ ਪਹਿਲਾਂ ਹੀ ਅਜਿਹੇ ਦੋਸ਼ਾਂ ਅਧੀਨ ਸ਼ਰਤਾਂ ਤਹਿਤ ਜ਼ਮਾਨਤ ‘ਤੇ ਸਨ। ਗਰੋਹ ਨੇ ਹਰੇਕ ਠੇਕੇ ਤੋਂ ਮੌਕੇ ਅਨੁਸਾਰ ਚੋਰੀ ਜਾਂ ਲੁੱਟ ਕਰਨ ਲਈ ਵੱਖ ਵੱਖ ਢੰਗ ਅਪਣਾਏ। ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਅਨੁਸਾਰ ਲੁੱਟ ਅਤੇ ਚੋਰੀ ਦੇ ਦੋਸ਼ਾਂ ਅਧੀਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ 2 ਹੋਰ ਆਰੋਪੀਆਂ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲਿਸ ਮੁਤਾਬਕ ਪੁੱਛਗਿੱਛ ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਉਨਟਾਰੀਓ ਵਿੱਚ ਸ਼ਰਾਬ ਵਿਕਰੀ ਦਾ ਸਾਰਾ ਕਾਰੋਬਾਰ ਉਨਟਾਰੀਓ ਲਿੱਕਰ ਕੰਟਰੋਲ ਬੋਰਡ ਕੋਲ ਹੈ। ਪੁਲਿਸ ਅਨੁਸਾਰ ਇਹ ਲੋਕ ਠੇਕਿਆਂ ਅੰਦਰ ਜਾ ਕੇ ਮਹਿੰਗੀ ਸ਼ਰਾਬ ਟਰਾਲੀਆਂ ਵਿੱਚ ਲੱਦ ਕੇ, ਗੇਟ ਕੀਪਰ ਨੂੰ ਡਰਾ ਧਮਕਾ ਕੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਸਨ। ਇਹ ਸਿਲਸਿਲਾ 4-5 ਮਹੀਨੇ ਚਲਦਾ ਰਿਹਾ।

 

RELATED ARTICLES
POPULAR POSTS