12.6 C
Toronto
Wednesday, October 15, 2025
spot_img
Homeਹਫ਼ਤਾਵਾਰੀ ਫੇਰੀਸਿੱਖ ਭਾਈਚਾਰਾ ਸੇਵਾ 'ਚ ਜੁਟਿਆ

ਸਿੱਖ ਭਾਈਚਾਰਾ ਸੇਵਾ ‘ਚ ਜੁਟਿਆ

ਲੰਡਨ : ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਧਮਾਕੇ ਵਿਚ 8 ਸਾਲ ਦੀ ਬੱਚੀ ਸਮੇਤ 22 ਵਿਅਕਤੀ ਮਾਰੇ ਗਏ ਅਤੇ 119 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਹੀ ਹਨ। ਦੂਜੇ ਪਾਸੇ ਬ੍ਰਿਟੇਨ ‘ਚ ਵਸਦਾ ਸਿੱਖ ਭਾਈਚਾਰਾ ਪੀੜਤਾਂ ਦੀ ਮਦਦ ਵਿਚ ਜੁਟ ਗਿਆ ਹੈ। ਇਕ ਸਿੱਖ ਟੈਕਸੀ ਡਰਾਈਵਰ ਨੇ ਫਰੀ ਸੇਵਾ ਦਾ ਬੋਰਡ ਲਗਾ ਕੇ ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਤੇ ਦੂਜੇ ਪਾਸੇ ਸਥਾਨਕ ਗੁਰਦੁਆਰੇ ਪੀੜਤਾਂ ਦੀ ਮਦਦ ਲਈ ਖੋਲ੍ਹ ਦਿੱਤੇ ਗਏ ਜਿੱਥੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ।
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਇਹ ਉਹ ਚੌਕੀਆਂ ਸਨ, ਜਿਨ੍ਹਾਂ ਦੀ ਆੜ ਵਿਚ ਅੱਤਵਾਦੀਆਂ ਦੀ ਘੁਸਪੈਠ ਭਾਰਤ ਵਿਚ ਕਰਵਾਈ ਜਾਂਦੀ ਸੀ। ਨਾਲ ਹੀ ਐਲਓਸੀ ਨਾਲ ਲੱਗਦੇ ਭਾਰਤ ਦੇ ਪਿੰਡਾਂ ‘ਤੇ ਇਨ੍ਹਾਂ ਤੋਂ ਚੌਕੀਆਂ ਤੋਂ ਫਾਇਰਿੰਗ ਵੀ ਹੁੰਦੀ ਸੀ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ਖਿਲਾਫ ਹੋਈ ਅਜਿਹੀ ਕਾਰਵਾਈ ਦਾ ਵੀਡੀਓ ਜਾਰੀ ਕੀਤਾ ਹੈ।  24 ਸਕਿੰਟ ਦੀ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ-ਇਕ ਕਰਕੇ 16 ਗੋਲੇ ਪਾਕਿਸਤਾਨੀ ਚੌਕੀਆਂ ‘ਤੇ ਦਾਗੇ ਗਏ। ਭਾਰਤੀ ਫੌਜ ਦੀ ਇਹ ਕਾਰਵਾਈ ਸਰਜੀਕਲ ਸਟਰਾਈਕ ਦੇ ਅੱਠ ਮਹੀਨਿਆਂ ਬਾਅਦ ਹੋਈ ਹੈ। ਭਾਰਤ ਨੇ ਸਤੰਬਰ ਵਿਚ ਸਰਜੀਕਲ ਸਟਰਾਈਕ ਕੀਤੀ ਸੀ ਤੇ ਫਿਰ ਪਾਕਿ ਸੈਨਿਕਾਂ ਵਲੋਂ ਸਾਡੇ ਜਵਾਨਾਂ ਦੇ ਸਿਰ ਕੱਟਣ ਦੀ ਘਟਨਾ ਦੇ 22 ਦਿਨਾਂ ਬਾਅਦ ਹੁਣ ਇਹ ਖੁਲਾਸਾ ਹੋਇਆ ਹੈ। ਭਾਰਤੀ ਫੌਜ ਨੇ ਇਹ ਅਪਰੇਸ਼ਨ 9 ਮਈ ਨੂੰ ਕੀਤਾ ਹੈ, ਪਰ ਫੌਜ ਨੇ ਆਪਣੇ ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨਹੀਂ ਦਿੱਤੀ। ਨਿਊਜ਼ ਏਜੰਸੀ ਏਐਨਆਈ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਅਪਰੇਸ਼ਨ 9 ਮਈ ਨੂੰ ਹੋਇਆ ਤੇ 24 ਸਕਿੰਟਾਂ ਦੀ ਵੀਡੀਓ ਵਿਚ 16 ਗੋਲੇ ਦਾਗ ਕੇ ਪਾਕਿਸਤਾਨੀ ਚੌਕੀਆਂ ਤਹਿਸ-ਨਹਿਸ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਫੌਜ ਵੱਲੋਂ ਜਾਰੀ ਇਸ ਵੀਡੀਓ ਤੋਂ ਬਾਅਦ ਪਾਕਿਸਤਾਨ ਬੁਖਲਾ ਗਿਆ ਤੇ ਉਥੋਂ ਦੇ ਮੀਡੀਆ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਦੇ ਲੜਾਕੂ ਜਹਾਜ਼ ਸਿਆਚਿਨ ਵਿਚ ਉਡਾਰੀਆਂ ਭਰ ਰਹੇ ਹਨ। ਇਸੇ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਦਾ ਜਿਵੇਂ ਧਮਕੀ ਭਰਿਆ ਬਿਆਨ ਆਇਆ ਤਾਂ ਨਾਲ ਹੀ ਭਾਰਤ ਨੇ ਦੋ ਟੁਕ ਲਫ਼ਜ਼ਾਂ ‘ਚ ਆਖ ਦਿੱਤਾ ਕਿ ਅਸੀਂ ਤਾਂ ਪਹਿਲਾਂ ਹੀ ਤਿਆਰ ਹਾਂ ਪਾਕਿਸਤਾਨ ਐਵੇਂ ਕੋਈ ਗਲਤ ਹਰਕਤ ਨਾ ਕਰ ਬੈਠੇ।

RELATED ARTICLES
POPULAR POSTS