ਮਾਨਚੈਸਟਰ : ਮਾਨਚੈਸਟਰ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਜਿੱਥੇ ਮਾਸੂਮ ਬੱਚੇ ਅਤੇ ਨੌਜਵਾਨ ਨਿਸ਼ਾਨਾ ਬਣੇ, ਉਥੇ ਪੂਰਾ ਬਰਤਾਨੀਆ ਇਸ ਹਮਲੇ ਨਾਲ ਸਹਿਮ ਗਿਆ। ਧਿਆਨ ਰਹੇ ਕਿ ਬਰਤਾਨੀਆ ‘ਚ ਆਮ ਚੋਣਾਂ ਤੋਂ ਪਹਿਲਾਂ ਹੋਏ ਇਸ ਵੱਡੇ ਅੱਤਵਾਦੀ ਹਮਲੇ ‘ਚ 22 ਲੋਕਾਂ ਦੀ ਜਾਨ ਚਲੀ ਗਈ ਅਤੇ 119 ਤੋਂ ਵੱਧ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਬੇਸ਼ੱਕ ਬਰਤਾਨੀਆ ਦੀਆਂ ਫੌਜੀ ਟੁਕੜੀਆਂ, ਸੁਰੱਖਿਆ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੇ ਮੁਸਤੈਦੀ ਨਾਲ ਸਭ ਕੁਝ ਆਪਣੇ ਕੰਟਰੋਲ ‘ਚ ਕਰ ਲਿਆ ਹੈ ਅਤੇ ਹਾਈ ਅਲਰਟ ਦੌਰਾਨ ਹੁਣ ਤੱਕ ਤਿੰਨ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਜਦੋਂ ਕਿ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਇਸ ਸਭ ਦੇ ਬਾਵਜੂਦ ਬਰਤਾਨੀਆ ‘ਤੇ ਅਜੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਤੇ ਇਹ ਖਤਰਾ ਫਿਲਹਾਲ ਟਲਿਆ ਨਹੀਂ, ਜਿਸ ਨੂੰ ਲੈ ਕੇ ਬਰਤਾਨੀਆ ਚੌਕਸ ਹੈ।
ਬਰਤਾਨੀਆਂ ‘ਤੇ ਖਤਰਾ ਅਜੇ ਟਲਿਆ ਨਹੀਂ
RELATED ARTICLES