ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਤਿੰਨ ਕਿਲੋਮੀਟਰ ਤੱਕ ਭਜਾਈ ਗੱਡੀ
ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਇਕ ਬਹੁਤ ਹੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਕ੍ਰਾਈਮ ਬ੍ਰਾਂਚ ਨੇ ਇਕ ਔਰਤ ਨੂੰ ਬਲੈਰੋ ਜੀਪ ਦੀ ਛੱਤ ‘ਤੇ ਬਿਠਾ ਕੇ ਲਗਭਗ 3 ਕਿਲੋਮੀਟਰ ਤੱਕ ਗੱਡੀ ਭਜਾਈ। ਚਵਿੰਡਾ ਦੇਵੀ ਬਾਈਪਾਸ ‘ਤੇ ਗੱਡੀ ਮੋੜਨ ਲੱਗਿਆਂ ਗੱਡੀ ਤੋਂ ਥੱਲੇ ਡਿੱਗ ਪਈ ਅਤੇ ਉਸ ਦਾ ਹੱਥ ਟੁੱਟ ਗਿਆ ਤੇ ਉਸ ਦੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ ‘ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਰਿਸ਼ਤੇਦਾਰਾਂ ਦਾ ਅਰੋਪ ਹੈ ਕਿ ਪੁਲਿਸ ਵਾਲੇ ਮੰਗਲਵਾਰ ਨੂੰ ਸਵੇਰੇ 10:30 ਵਜੇ ਜਸਵਿੰਦਰ ਕੌਰ (28) ਨੂੰ ਘਰ ਤੋਂ ਜਬਰਦਸਤੀ ਚੁੱਕ ਕੇ ਬੋਨਟ ‘ਤੇ ਬਿਠਾ ਕੇ ਲੈ ਗਏ, ਡਰ ਦੇ ਕਾਰਨ ਜਸਵਿੰਦਰ ਕੌਰ ਗੱਡੀ ਦੀ ਛੱਤ ‘ਤੇ ਚੜ੍ਹ ਗਈ ਪ੍ਰੰਤੂ ਪੁਲਿਸ ਵਾਲੇ ਫਿਰ ਗੱਡੀ ਭਜਾਉਂਦੇ ਰਹੇ। ਉਧਰ ਐਸਐਸਪੀ ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਜਸਵਿੰਦਰ ਦੇ ਬਿਆਨ ‘ਤੇ 6-7 ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਉਨ੍ਹਾਂ ਨੂੰ ਜਾਂ ਸਬੰਧਤ ਥਾਣੇ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਉਥੇ ਥਾਣਾ ਕੱਥੂਨੰਗਲ ਪੁਲਿਸ ਨੇ ਇੰਸਪੈਕਟਰ ਪਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਪੀੜਤ ਔਰਤ ਸਮੇਤ 17 ਵਿਅਕਤੀਆਂ ‘ਤੇ ਜਾਨ ਲੇਵਾ ਹਮਲੇ ਦਾ ਪਰਚਾ ਦਰਜ ਕੀਤਾ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …