Breaking News
Home / ਹਫ਼ਤਾਵਾਰੀ ਫੇਰੀ / ਲਾਡੀ ‘ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਐਸ ਐਚ ਓ ਦੀ ਹੋਈ ਖਹਿਰਾ ਤੇ ਚੀਮਾ ਨਾਲ ਗੱਲ

ਲਾਡੀ ‘ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਐਸ ਐਚ ਓ ਦੀ ਹੋਈ ਖਹਿਰਾ ਤੇ ਚੀਮਾ ਨਾਲ ਗੱਲ

ਵਿਰੋਧੀ ਧਿਰ ਦੇ ਦਬਾਅ ‘ਚ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਕਰਦਾ ਹੈ ਕੰਮ-ਕੈਪਟਨ ਅਮਰਿੰਦਰ ਸਿੰਘ
ਚੋਣ ਕਮਿਸ਼ਨ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦੇਵੇ-ਸੁਖਬੀਰ ਸਿੰਘ ਬਾਦਲ
ਕਾਂਗਰਸ ਪਾਰਟੀ ਸਾਡੇ ਫੋਨ ਕਰਦੀ ਹੈ ਟੇਪ। ਇਸ ਸਬੰਧੀ ਕਾਰਵਾਈ ਹੋਣੀ ਜ਼ਰੂਰੀ-ਸੁਖਪਾਲ ਸਿੰਘ ਖਹਿਰਾ
ਜਲੰਧਰ/ਬਿਊਰੋ ਨਿਊਜ਼ : ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ‘ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਨ ਵਾਲੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਨਵੇਂ ਵਿਵਾਦਾਂ ਵਿਚ ਘਿਰ ਗਏ ਹਨ। ਜਨਤਕ ਹੋਈ ਵੀਡੀਓ ਅਨੁਸਾਰ ਐਸ ਐਚ ਓ ਉਨ੍ਹੀਂ ਦਿਨੀਂ ਆਪਣੀ ਇਕ ਮਹਿਲਾ ਮਿੱਤਰ ਨਾਲ ਹੋਟਲ ਵਿਚ ਸੀ ਤੇ ਉਥੋਂ ਹੀ ਪਰਚਾ ਦਰਜ ਕਰਨ ਲਈ ਸਵੇਰੇ 4 ਕੁ ਵਜੇ ਥਾਣੇ ਗਿਆ ਤੇ ਪਰਚਾ ਦਰਜ ਕਰਕੇ ਫਿਰ ਹੋਟਲ ਵਿਚ ਮਹਿਲਾ ਮਿੱਤਰ ਕੋਲ ਪਰਤ ਆਇਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਉਸ ਦੀ ਸੁਪਖਾਲ ਸਿੰਘ ਖਹਿਰਾ ਤੇ ਦਲਜੀਤ ਸਿੰਘ ਚੀਮਾ ਨਾਲ ਫੋਨ ‘ਤੇ ਗੱਲਬਾਤ ਵੀ ਹੋਈ। ਜਿਸ ਨੂੰ ਇਕ ਤਰੀਕੇ ਨਾਲ ਕਬੂਲਦਿਆਂ ਖਹਿਰਾ ਨੇ ਆਖਿਆ ਕਿ ਕਿ ਮੇਰੀ ਗੱਲ 15 ਸਕਿੰਟ ਹੋਈ ਸੀ ਤੇ 15 ਸਕਿੰਟ ਵਿਚ ਕੋਈ ਸਾਜ਼ਿਸ਼ ਨਹੀਂ ਘੜੀ ਜਾ ਸਕਦੀ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਕਾਂਗਰਸ ‘ਤੇ ਫੋਨ ਟੈਪ ਕਰਨ ਦਾ ਦੋਸ਼ ਵੀ ਮੜ੍ਹਿਆ। ਹੁਣ ਇਹ ਪੂਰਾ ਮਾਮਲਾ ਪੇਚੀਦਾ ਬਣ ਗਿਆ ਹੈ ਜਦੋਂਕਿ ਐਸ ਐਚ ਓ ਦਾ ਕਹਿਣਾ ਹੈ ਕਿ ਪਰਚੇ ਨਾਲ ਇਸ ਦਾ ਕੋਈ ਸਬੰਧ ਨਹੀਂ ਉਹ ਮੇਰੀ ਨਿੱਜੀ ਜ਼ਿੰਦਗੀ ਹੈ। ਉੇਸ ਨੇ ਆਖਿਆ ਕਿ ਵਿਭਾਗ ਨੇ ਮੈਨੂੰ ਜਬਰੀ ਛੁੱਟੀ ਭੇਜਿਆ ਹੈ। ਮੈਂ ਮੁੜ ਜੁਆਇਨ ਕਰਦਿਆਂ ਹੀ ਲਾਡੀ ਨੂੰ ਗ੍ਰਿਫ਼ਤਾਰ ਕਰਾਂਗਾ। ਇਸ ਦੌਰਾਨ ਖਬਰ ਮਿਲ ਰਹੀ ਹੈ ਕਿ ਐਸ ਐਚ ਓ ਦਾ ਉਥੋਂ ਤਬਾਦਲਾ ਕਰ ਦਿੱਤਾ ਗਿਆ ਹੈ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …