-7.4 C
Toronto
Friday, February 13, 2026
spot_img
Homeਹਫ਼ਤਾਵਾਰੀ ਫੇਰੀਭਾਰਤ ਨਾਲ ਹੋਏ ਵਪਾਰਕ ਸਮਝੌਤੇ ਨੂੰ ਟਰੰਪ ਨੇ ਇਤਿਹਾਸਕ ਕਰਾਰ ਦਿੱਤਾ

ਭਾਰਤ ਨਾਲ ਹੋਏ ਵਪਾਰਕ ਸਮਝੌਤੇ ਨੂੰ ਟਰੰਪ ਨੇ ਇਤਿਹਾਸਕ ਕਰਾਰ ਦਿੱਤਾ

ਅਗਲੇ ਪੰਜ ਸਾਲਾਂ ‘ਚ ਭਾਰਤ ਅਮਰੀਕਾ ਤੋਂ ਖਰੀਦੇਗਾ 500 ਅਰਬ ਡਾਲਰ ਦਾ ਸਮਾਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਹੋਏ ਤਾਜ਼ਾ ਵਪਾਰਕ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ‘ਚੈਂਪੀਅਨ ਆਫ ਕੋਲ’ ਪ੍ਰੋਗਰਾਮ ਦੌਰਾਨ ਬੋਲਦਿਆਂ ਟਰੰਪ ਨੇ ਐਲਾਨ ਕੀਤਾ ਕਿ ਇਸ ਡੀਲ ਤਹਿਤ ਅਮਰੀਕਾ ਤੋਂ ਭਾਰਤ ਨੂੰ ਕੋਲੇ ਦੀ ਬਰਾਮਦ ਵਿਚ ਭਾਰੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਕੋਲਾ ਦੁਨੀਆ ਵਿਚ ਸਭ ਤੋਂ ਉਤਮ ਹੈ ਅਤੇ ਹੁਣ ਭਾਰਤ ਵਰਗੇ ਵੱਡੇ ਬਜ਼ਾਰ ਇਸਦੀ ਵਰਤੋਂ ਕਰਨਗੇ। ਇਸ ਸਮਝੌਤੇ ਦੇ ਫਰੇਮਵਰਕ ਮੁਤਾਬਕ, ਭਾਰਤ ਅਗਲੇ ਪੰਜ ਸਾਲਾਂ ‘ਚ ਅਮਰੀਕਾ ਤੋਂ 500 ਅਰਬ ਡਾਲਰ ਦੇ ਊਰਜਾ ਉਤਪਾਦ, ਹਵਾਈ ਜਹਾਜ਼, ਕੀਮਤੀ ਧਾਤਾਂ ਅਤੇ ਤਕਨਾਲੋਜੀ ਦਾ ਸਮਾਨ ਖਰੀਦਣ ਦੀ ਤਿਆਰੀ ਵਿਚ ਹੈ। ਇਸ ਅੰਤਰਿਮ ਸਮਝੌਤੇ ਤਹਿਤ ਭਾਰਤ ਅਮਰੀਕੀ ਉਦਯੋਗਿਕ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ‘ਤੇ ਲੱਗਣ ਵਾਲੀਆਂ ਦਰਾਮਦ ਡਿਊਟੀਆਂ ਨੂੰ ਜਾਂ ਤਾਂ ਖਤਮ ਕਰ ਦੇਵੇਗਾ ਜਾਂ ਕਾਫੀ ਹੱਦ ਤੱਕ ਘਟਾ ਦੇਵੇਗਾ।
ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਦੱਸਿਆ ‘ਥੋਕ ਆਤਮ ਸਮਰਪਣ’
ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਰਾਹੀਂ ‘ਭਾਰਤ ਮਾਤਾ ਨੂੰ ਵੇਚ ਦਿੱਤਾ ਹੈ’ ਅਤੇ ਇਹ ਇਕ ‘ਥੋਕ ਆਤਮ ਸਮਰਪਣ’ ਸੀ, ਜਿਸ ਵਿਚ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ।

RELATED ARTICLES
POPULAR POSTS