ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਨੇ 2023 ਤੋਂ 2025 ਤੱਕ 14,50,000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਰਹਿਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਰਾਜਧਾਨੀ ਓਟਾਵਾ ਵਿਖੇ ਦੱਸਿਆ ਹੈ ਕਿ ਅਗਲੇ ਸਾਲ 4,65,000, 2024 ‘ਚ 4,85,000 ਅਤੇ 2025 ‘ਚ 5,00000 ਇਮੀਗ੍ਰਾਂਟ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ‘ਚ ਫੈਮਿਲੀ ਕਲਾਸ ਤਹਿਤ ਦਿੱਤੇ ਜਾਣ ਵਾਲੇ ਪੱਕੇ ਵੀਜੇ ਵੀ ਸ਼ਾਮਿਲ ਹਨ। ਇਸ ਸਾਲ ਦੇ ਅਖੀਰ ਤੱਕ ਲਗਪਗ 4,32,000 ਵਿਦੇਸ਼ੀਆਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਿੱਤੀ ਜਾਣੀ ਹੈ ਅਤੇ 2025 ਤੱਕ ਇਹ ਗਣਿਤੀ ਪੜਆਵਾਰ ਵਧਾਈ ਜਾਵੇਗੀ। ਕੈਨੇਡਾ ਦੀ ਇਮੀਗ੍ਰੇਸ਼ਨ ਦੇ ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਰਾਹੀਂ ਕੈਨੇਡਾ ਸਰਕਾਰ ਦਾ ਮੁੱਖ ਮਕਸਦ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਮੌਕਾ ਦੇਣਾ ਹੈ।
ਅਗਲੇ ਸਾਲ ਐਕਸਪ੍ਰੈਸ ਐਂਟਰੀ ਰਾਹੀਂ 82880, 2024 ਵਿਚ 109020 ਅਤੇ 2025 ਵਿਚ 114000 ਪੱਕੇ ਵੀਜ਼ੇ ਜਾਰੀ ਕੀਤੇ ਜਾਣਗੇ। ਪੀ.ਐਨ.ਪੀ ਰਾਹੀਂ 2023 ਵਿਚ 105500, 2024 ‘ਚ 110000 ਤੇ 2025 ਵਿਚ 117500 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ।
ਮੰਤਰੀ ਫਰੇਜ਼ਰ ਨੇ ਕਿਹਾ ਹੈ ਕਿ ਅਗਲੇ ਸਾਲਾਂ ਦੌਰਾਨ ਕੈਨੇਡਾ ਵਾਸੀਆਂ (ਪੱਕੇ) ਦੇ ਵਿਦੇਸ਼ਾਂ ਵਿੱਚ ਰਹਿੰਦੇ ਮਾਪਿਆਂ/ਦਾਦਕਿਆਂ ਅਤੇ ਨਾਨਕਿਆਂ ਨੂੰ ਪੱਕੀ ਇਮੀਗ੍ਰੇਸ਼ਨ ਦਾ ਕੋਟਾ ਵੀ ਵਧਾਇਆ ਜਾ ਰਿਹਾ ਹੈ, ਜੋ 2023 ‘ਚ 28500, 2024 ਵਿੱਚ 34000 ਅਤੇ 2025 ‘ਚ 36000 ਹੋਵੇਗਾ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …