5.9 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਹਰਜਿੰਦਰ ਸਿੰਘ ਸਿੱਧੂ ਡੈਲਟਾ ਪੁਲਿਸ ਦਾ ਮੁਖੀ ਨਿਯੁਕਤ

ਹਰਜਿੰਦਰ ਸਿੰਘ ਸਿੱਧੂ ਡੈਲਟਾ ਪੁਲਿਸ ਦਾ ਮੁਖੀ ਨਿਯੁਕਤ

ਵੈਨਕੂਵਰ/ਬਿਊਰੋ ਨਿਊਜ਼ : ਹਰਜਿੰਦਰ ਸਿੰਘ ਸਿੱਧੂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਡੈਲਟਾ ਪੁਲਿਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕੋਈ ਪੰਜਾਬੀ ਇਸ ਅਹੁਦੇ ‘ਤੇ ਤਾਇਨਾਤ ਹੋਇਆ ਹੈ।
ਹਰਜ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲਿਸ ਵਿਚ ਸਿਪਾਹੀ ਭਰਤੀ ਹੋਇਆ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਮੁਖੀ ਦੇ ਅਹੁਦੇ ਤੱਕ ਪਹੁੰਚਿਆ ਹੈ। ਕੈਨੇਡਾ ਦੇ ਪੱਛਮੀ ਤੱਟ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਇੱਥੋਂ ਦੀ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਵਿਦੇਸ਼ਾਂ ਤੋਂ ਆਯਾਤ ਹੁੰਦੇ ਤੇ ਬਾਹਰ ਭੇਜੇ ਜਾਂਦੇ ਸਾਮਾਨ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਡੈਲਟਾ ਪੁਲਿਸ ਨਿਭਾਉਂਦੀ ਹੈ।
ਪੁਲਿਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਹਰਜਿੰਦਰ ਸਿੱਧੂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸ ਦੀ ਦੂਰਅੰਦੇਸ਼ੀ ਸੋਚ ਅਤੇ ਵੱਖ-ਵੱਖ ਤਜਰਬਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।

 

RELATED ARTICLES
POPULAR POSTS