ਮੌੜ ਮੰਡੀ/ਬਿਊਰੋ ਨਿਊਜ਼
ਪਿੰਡ ਕੁੱਤੀਵਾਲ ਖੁਰਦ ਵਿੱਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ 9 ਮਹੀਨਿਆਂ ਤੋਂ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਅੱਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪ੍ਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕੀਤੀ। ਮੰਤਰੀ ਵੱਲੋਂ ਪ੍ਰੇਸ਼ਾਨੀ ਨੂੰ ਕਥਿਤ ਤੌਰ ‘ਤੇ ਅਣਸੁਣਿਆ ਕਰਨ ਤੋਂ ਨਾਰਾਜ਼ ਲੋਕਾਂ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਪਥਰਾਓ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਤਰੀ ਨੂੰ ਕਈ ਮਹੀਨਿਆਂ ਤੋਂ ਪਿੰਡ ਦੇ ਮੁੱਖ ਰਸਤੇ ‘ਤੇ ਸਿਆਸੀ ਦਖਲਅੰਦਾਜ਼ੀ ਕਾਰਨ ਜਮ੍ਹਾਂ ਹੋ ਰਹੇ ਗੰਦੇ ਪਾਣੀ ਬਾਰੇ ਜਾਣਕਾਰੀ ਦਿੱਤੀ ਤੇ ਮੌਕਾ ਦੇਖਣ ਦੀ ਅਪੀਲ ਕੀਤੀ ਪਰ ਮੰਤਰੀ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਕੰਮ ਐਸਡੀਐਮ ਕਰਨਗੇ। ਇਸ ਤੋਂ ਬਾਅਦ ਮੰਤਰੀ ਤੇ ਪੰਜਾਬ ਸਰਕਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ઠਕਰਨ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਕਾਰਨ ਸਮੁੱਚੇ ਪਿੰਡ ਵਾਸੀ ਭੜਕ ਗਏ ਤੇ ਉਨ੍ਹਾਂ ਨੇ ਮੰਤਰੀ ਦੇ ਕਾਫਲੇ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਹ ਪਥਰਾਅ ਹੋਣ ਤੋਂ ਪਹਿਲਾਂ ਮੰਤਰੀ ਉੱਥੋਂ ਜਾ ਚੁੱਕੇ ਸਨ ਪਰ ਇੱਕ ਪੱਥਰ ਡੀਐਸਪੀ ਦੀ ਗੱਡੀ ਨੂੰ ਲੱਗਿਆ, ਜਿਸ ਕਾਰਨ ਉਸ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਪੁਲਿਸ ਅਧਿਕਾਰੀ ઠਨੇ ਫੁਰਤੀ ਦਿਖਾਈ ਤੇ ਆਪਣੀ ਗੱਡੀ ਲੈ ਗਏ। ਸੇਖੋਂ ਦਾ ਮੌੜ ਹਲਕੇ ਦੇ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ઠਚੈੱਕ ਵੰਡਣ ਦਾ ਪ੍ਰੋਗਰਾਮ ਸੀ। ઠ ਇਸ ਮੌਕੇ ਉਹ ਪਿੰਡ ਕੁੱਤੀਵਾਲ ਖੁਰਦ ਵਿਖੇ ઠਪੰਚਾਇਤ ਨੂੰ 17 ਲੱਖ ਪੰਜਾਹ ਹਜ਼ਾਰ ਰੁਪਏ ਦੇ ਚੈੱਕ ਦੇਣ ਤੋਂ ਬਾਅਦ ਮੰਤਰੀ ਸਰਪੰਚ ਉੱਦਮ ਸਿੰਘ ਦੇ ਘਰ ਬੈਠੇ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਸਮੱਸਿਆ ਉਨ੍ਹਾਂ ਸਾਹਮਣੇ ਰੱਖੀ ਸੀ। ਮੌੜ ਦੇ ਡੀਐਸਪੀ ਦਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੁਲਿਸ ਦੀ ਗੱਡੀ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …