17 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਫੈਡਰਲ ਸਰਕਾਰ ਨੇ ਵਾਹਨ ਚੋਰੀ ਤੇ ਮਨੀ ਲਾਂਡਰਿੰਗ ਦੇ ਰੁਝਾਨ ਨੂੰ ਰੋਕਣ...

ਫੈਡਰਲ ਸਰਕਾਰ ਨੇ ਵਾਹਨ ਚੋਰੀ ਤੇ ਮਨੀ ਲਾਂਡਰਿੰਗ ਦੇ ਰੁਝਾਨ ਨੂੰ ਰੋਕਣ ਲਈ ਨੀਤੀ ਦਾ ਕੀਤਾ ਐਲਾਨ

ਦੋਸ਼ੀਆਂ ਨੂੰ ਮਿਲੇਗੀ 14 ਸਾਲ ਦੀ ਸਜ਼ਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਾਸੀਆਂ ਦੀ ਲੰਮੀ ਉਡੀਕ ਤੋਂ ਬਾਅਦ ਆਖਰ ਹੁਣ ਫੈਡਰਲ ਸਰਕਾਰ ਨੇ ਦੇਸ਼ ‘ਚ ਵੱਡੀ ਪੱਧਰ ‘ਤੇ ਚੱਲ ਰਹੇ ਵਹੀਕਲ ਚੋਰੀ, ਹਿੰਸਕ ਕਾਰਵਾਈਆਂ ਤੇ ਮਨੀ ਲਾਂਡਰਿੰਗ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਆਪਣੀ ਫੈਡਰਲ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ‘ਚ ਮੁੱਖ ਤੌਰ ‘ਤੇ ਉਹ ਗੱਲਾਂ ਸ਼ਾਮਿਲ ਹਨ ਜਿਨ੍ਹਾਂ ਦਾ ਵਾਅਦਾ ਫੈਡਰਲ ਸਰਕਾਰ ਵੱਲੋਂ ਇਸ ਸਾਲ ਫਰਵਰੀ ਮਹੀਨੇ ‘ਚ ਓਟਵਾ ‘ਚ ਵਹੀਕਲ ਚੋਰੀ ਮਾਮਲਿਆਂ ‘ਤੇ ਹੋਈ ਫੈਡਰਲ ਸੰਮਤੀ ‘ਚ ਕੀਤਾ ਗਿਆ ਸੀ ।
ਬਰੈਂਪਟਨ ‘ਚ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਪਬਲਿਕ ਸੇਫਟੀ ਮਨਿਸਟਰ ਡੋਮਿਨਿਕ ਲੀਬਲੈੰਕ ਅਤੇ ਜਸਟਿਸ ਮਨਿਸਟਰ ਆਰਿਫ ਵਿਰਾਨੀ ਨੇ ਸਾਂਝੇ ਤੌਰ ‘ਤੇ ਇਸ ਫੈਡਰਲ ਨੀਤੀ ਦਾ ਐਲਾਨ ਕੀਤਾ। ਇਸ ਨੀਤੀ ‘ਚ ਮੁੱਖ ਤੌਰ ‘ਤੇ ਕੈਨੇਡਾ ਦੀਆਂ ਬੰਦਰਗਾਹਾਂ ਤੋਂ ਕਾਰਾਂ ਦੀ ਬਾਹਰਲੇ ਮੁਲਖਾਂ ਨੂੰ ਹੋ ਰਹੀ ਤਸਕਰੀ ਰੋਕਣ ਲਈ 28 ਮਿਲੀਅਨ ਡਾਲਰ ਖਰਚਣ, ਕਾਰ ਚੋਰੀ ਲਈ ਵਰਤੇ ਜਾਣ ਵਾਲੇ ਯੰਤਰਾਂ ਦੀ ਵਰਤੋਂ ਰੋਕਣ ਤੇ ਕਾਰ ਚੋਰੀ ਦੇ ਮਾਮਲਿਆਂ ‘ਚ 14 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ 14 ਸਾਲ ਦੀ ਸਜ਼ਾ ਦੀ ਵਿਵਸਥਾ ਵਾਲੇ ਨਵੇਂ ਕਨੂੰਨ ਲਿਆਉਣ ਦਾ ਮਤਾ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਟਰਾਂਸਪੋਰਟ ਕੈਨੇਡਾ ਵੱਲੋਂ ਮੋਟਰ ਸੇਫਟੀ ਕਾਨੂੰਨਾਂ ਦਾ ਮੁਲਾਂਕਣ ਕਰਨ ਅਤੇ ਇਨ੍ਹਾਂ ਨੂੰ ਲੋੜ ਮੁਤਾਬਿਕ ਨਵਿਆਉਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਕੈਨੇਡਾ ਦੀਆਂ ਬੰਦਰਗਾਹਾਂ ‘ਤੇ ਕਾਰਾਂ ਦੀ ਤਸਕਰੀ ਰੋਕਣ ਲਈ ਕੰਟੇਨਰਾਂ ਦੀ ਜਾਂਚ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਹੋਰ ਸੁਰੱਖਿਆ ਬਲਾਂ ‘ਚ ਬਿਹਤਰ ਤਾਲਮੇਲ ਬਿਠਾਇਆ ਜਾਵੇਗਾ।
ਦੱਸਣਯੋਗ ਹੈ ਕਿ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ‘ਚ ਹੀ ਸੀ.ਬੀ.ਐਸ.ਏ. ਅਧਿਕਾਰੀਆਂ ਨੇ ਰੇਲ ਯਾਰਡਾਂ ‘ਚ 1205 ਚੋਰੀ ਦੇ ਵਹੀਕਲ ਲੱਭੇ ਹਨ। ਸਿਸਟਰ ਐਸੋਸੀਏਸ਼ਨ ਵੱਲੋਂ ਦੱਸੇ ਗਏ ਅੰਕੜਿਆਂ ਅਨੁਸਾਰ ਕੈਨੇਡਾ ‘ਚ 2023 ਦੇ ਪਹਿਲੇ ਅੱਧ ‘ਚ 34,861 ਵਹੀਕਲ ਚੋਰੀ ਹੋਏ ਹਨ ਜਿਸ ‘ਚ ਇਕੱਲੇ ਓਨਟਾਰੀਓ ‘ਚ 15,044 ਅਤੇ ਕਿਊਬੈੱਕ ‘ਚ 7,831 ਵਹੀਕਲ ਚੋਰੀ ਹੋ ਜਾਣ ਦੀ ਖ਼ਬਰ ਹੈ।

 

RELATED ARTICLES
POPULAR POSTS