21.1 C
Toronto
Wednesday, May 27, 2026
spot_img
HomeਕੈਨੇਡਾFrontਰਾਹੁਲ ਗਾਂਧੀ ਦਾ ਪੀਐਮ ਨਰਿੰਦਰ ਮੋਦੀ ਖਿਲਾਫ ਵੱਡਾ ਇਲਜ਼ਾਮ

ਰਾਹੁਲ ਗਾਂਧੀ ਦਾ ਪੀਐਮ ਨਰਿੰਦਰ ਮੋਦੀ ਖਿਲਾਫ ਵੱਡਾ ਇਲਜ਼ਾਮ


ਕਿਹਾ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨਾਲ ਦੇਸ਼ ਵੇਚਣ ਦੀ ਡੀਲ ਕੀਤੀ
ਭੋਪਾਲ/ਬਿਊਰੋ ਨਿਊਜ਼
ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਟਰੇਡ ਡੀਲ ਦੇ ਵਿਰੋਧ ਵਿਚ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਜਵਾਹਰ ਚੌਕ ’ਚ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਬੈਠਕ ਬੁਲਾਈ। ਇਸ ਬੈਠਕ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਇਲਜ਼ਾਮ ਲਗਾਇਆ ਕਿ ਪੀਐਮ ਮੋਦੀ ਨੇ ਅਮਰੀਕਾ ਨਾਲ ਦੇਸ਼ ਵੇਚਣ ਦੀ ਡੀਲ ਕੀਤੀ ਹੈ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ’ਤੇ ਐਪਸਟੀਨ ਅਤੇ ਅਡਾਨੀ ਦੇ ਕੇਸ ਦਾ ਦਬਾਅ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਦਾ ਡੇਟਾ ਵੀ ਅਮਰੀਕਾ ਨੂੰ ਵੇਚ ਦਿੱਤਾ ਗਿਆ ਹੈ। ਕਾਂਗਰਸੀ ਆਗੂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਹ ਚੀਨੀ ਘੁਸਪੈਠ ਦੇ ਮੁੱਦੇ ’ਤੇ ਗੱਲ ਕਰਨੀ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ।

RELATED ARTICLES
POPULAR POSTS