ਕਿਹਾ : ਮੈਂ ਖੁਦ ਨੂੰ ਸਚਿਨ ਅਤੇ ਅਮਿਤਾਬ ਬਚਨ ਵਰਗਾ ਮਹਿਸੂਸ ਕਰ ਰਿਹਾ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਅੱਜ ਭਾਰਤ ਦੌਰੇ ਦਾ ਦੂਜਾ ਤੇ ਆਖਰੀ ਦਿਨ ਸੀ। ਇਸ ਦੌਰਾਨ ਜੌਹਨਸਨ ਅੱਜ ਨਵੀਂ ਦਿੱਲੀ ਵਿਖੇ ਪਹੁੰਚੇ ਅਤੇ ਇੱਥੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ। ਭਾਰਤ ਵਿਚ ਮਿਲੇ ਪਿਆਰ ਤੋਂ ਖੁਸ਼ ਹੋਏ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਸਚਿਨ ਤੇਂਦੂਲਕਰ ਅਤੇ ਅਮਿਤਾਬ ਬਚਨ ਹੋਣ। ਇਸ ਪਿਆਰ ਅਤੇ ਗਰੈਂਡ ਵੈਲਕਮ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਜੌਹਨਸਨ ਗੁਜਰਾਤ ਵਿਚ ਸਨ, ਉਥੇ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਵੀ ਦੇਖਿਆ ਅਤੇ ਇਸ ਦੌਰਾਨ ਜੌਹਨਸਨ ਚਰਖਾ ਚਲਾਉਂਦੇ ਵੀ ਨਜ਼ਰ ਆਏ ਸਨ। ਅੱਜ ਸ਼ੁੱਕਰਵਾਰ ਨੂੰ ਬੌਰਿਸ ਜੌਹਨਸਨ ਅਤੇ ਨਰਿੰਦਰ ਮੋਦੀ ਨੇ ਭਾਰਤ ਅਤੇ ਬਿ੍ਰਟੇਨ ਵਿਚਕਾਰ ਰਿਸ਼ਤਿਆਂ ਨੂੰ ਲੈ ਕੇ ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਜੌਹਨਸਨ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ।