-19.3 C
Toronto
Friday, January 30, 2026
spot_img
Homeਭਾਰਤਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

ਸੋਮਵਾਰ ਤੱਕ ਲਾਲੂ ਯਾਦਵ ਦੀ ਹੋ ਸਕਦੀ ਹੈ ਰਿਹਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ’ਚ ਰਾਹਤ ਮਿਲੀ ਹੈ। ਝਾਰਖੰਡ ਹਾਈਕੋਰਟ ਨੇ ਲਾਲੂ ਯਾਦਵ ਨੂੰ ਡੋਰੰਡਾ ਟ੍ਰੇਜ਼ਰੀ ਮਾਮਲੇ ’ਚ ਕੁਝ ਸ਼ਰਤਾਂ ਦੇ ਅਧਾਰ ’ਤੇ ਜ਼ਮਾਨਤ ਦੇ ਦਿੱਤੀ ਅਤੇ ਹੁਣ ਸੋਮਵਾਰ ਤੱਕ ਲਾਲੂ ਯਾਦਵ ਦੀ ਜੇਲ੍ਹ ਵਿਚੋਂ ਰਿਹਾਈ ਹੋ ਸਕਦੀ ਹੈ। ਇਹ ਮਾਮਲਾ ਡੋਰੰਡਾ ਖ਼ਜ਼ਾਨੇ ’ਚੋਂ 139 ਕਰੋੜ ਰੁਪਏ ਕਢਵਾਉਣ ਨਾਲ ਸੰਬੰਧਿਤ ਹੈ। ਜ਼ਿਕਰਯੋਗ ਹੈ ਕਿ 1990 ਤੋਂ 1995 ਦਰਮਿਆਨ ਡੋਰੰਡਾ ਖ਼ਜ਼ਾਨੇ ’ਚੋਂ 139 ਕਰੋੜ ਰੁਪਏ ਕਢਵਾਏ ਗਏ ਸਨ ਅਤੇ ਕਰੀਬ 27 ਸਾਲ ਬਾਅਦ ਅਦਾਲਤ ਨੇ ਲੰਘੇ ਫਰਵਰੀ ਮਹੀਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਣਾਇਆ ਸੀ, ਜਿਸ ’ਚ ਲਾਲੂ ਯਾਦਵ ਨੂੰ ਦੋਸ਼ੀ ਪਾਇਆ ਗਿਆ ਸੀ। ਲਾਲੂ ਯਾਦਵ ਦੇ ਵਕੀਲ ਤੇ ਸੀਬੀਆਈ ਦੇ ਵਕੀਲ ਨੇ ਅਦਾਲਤ ਵਿੱਚ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਮਾਨਯੋਗ ਜੱਜ ਨੇ ਲਾਲੂ ਨੂੰ ਜ਼ਮਾਨਤ ਦੇਣ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਡੋਰੰਡਾ ਖਜ਼ਾਨਾ ਕੇਸ ਵਿੱਚ ਲਾਲੂ ਪ੍ਰਸਾਦ ਦੀ ਜ਼ਮਾਨਤ ਦਾ ਵਿਰੋਧ ਕਰਨ ਵਾਲੀ ਕੇਂਦਰੀ ਜਾਂਚ ਏਜੰਸੀ ਦੀ ਦਲੀਲ ਨੂੰ ਰੱਦ ਕਰ ਦਿੱਤਾ ਹੈ। ਲਾਲੂ ਪ੍ਰਸਾਦ ਯਾਦਵ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਸੋਮਵਾਰ ਤੱਕ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦੱਸਣਾ ਬਣਦਾ ਹੈ ਕਿ ਲਾਲੂ ਪ੍ਰਸਾਦ ਯਾਦਵ ਵਲੋਂ ਵਧਦੀ ਉਮਰ ਤੇ 17 ਤਰ੍ਹਾਂ ਦੀਆਂ ਬਿਮਾਰੀਆਂ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਲਈ ਬੇਨਤੀ ਕੀਤੀ ਗਈ ਹੈ।

 

RELATED ARTICLES
POPULAR POSTS