ਕਿਹਾ, ਭਾਰਤੀ ਮੀਡੀਆ ਉਸ ਨੂੰ ਡਿਫਾਲਟਰ ਆਖੇ ਜਾਣ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥ ਦੇਖੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਰੋਬਾਰੀ ਵਿਜੇ ਮਾਲਿਆ ਨੂੰ ਆਪਣੇ ਆਪ ਨੂੰ ਡਿਫਾਲਟਰ ਆਖੇ ਜਾਣੇ ਉੱਤੇ ਇਤਰਾਜ਼ ਹੈ। ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਾਲਿਆ ਨੇ ਇਹ ਨਾਰਾਜ਼ਗੀ ਟਵਿੱਟਰ ਰਾਹੀਂ ਪ੍ਰਗਟਾਈ ਹੈ। ਮਾਲਿਆ ਨੇ ਆਖਿਆ ਕਿ ਉਹ ਡਿਫਾਲਟਰ ਨਹੀਂ ਹੈ। ਮਾਲਿਆ ਨੇ ਟਵੀਟ ਰਾਹੀਂ ਆਖਿਆ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੈ, ਮੈਂ ਨਹੀਂ। ਸੈਟਲਮੈਂਟ ਆਫ਼ਰ ਦਿੱਤੇ ਜਾਣ ਦੇ ਬਾਵਜੂਦ ਉਹ ਡਿਫਾਲਟਰ ਕਿਵੇਂ ਹੋਇਆ।
ਮਾਲਿਆ ਅਨੁਸਾਰ ਭਾਰਤੀ ਮੀਡੀਆ ਉਸ ਨੂੰ ਡਿਫਾਲਟਰ ਆਖੇ ਜਾਣ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥਾਂ ਨੂੰ ਦੇਖ ਲਵੇ। ਯਾਦ ਰਹੇ ਕਿ ਮਾਲਿਆ ਨੇ ਬੈਂਕ ਨੂੰ ਕਰਜ਼ਾ ਮੋੜਨ ਲਈ ਇੱਕ ਤਜਵੀਜ਼ ਦਿੱਤੀ ਸੀ ਜਿਸ ਨੂੰ ਬੈਂਕਾਂ ਨੇ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਪਰਸਨ ਅੰਧਰੁਤੀ ਭੱਟਾਚਾਰੀਆ ਨੇ ਮਾਲਿਆ ਨੂੰ ਸਪਸ਼ਟ ਕੀਤਾ ਹੈ, “ਕਰਜ਼ਾ ਵਾਪਸੀ ਸਬੰਧੀ ਉਸ ਦਾ ਕੋਈ ਬਹਾਨਾ ਨਹੀਂ ਚੱਲੇਗਾ। ਸਾਨੂੰ ਪੂਰਾ ਕੈਸ਼ ਚਾਹੀਦਾ ਹੈ।” ઠਵਿਜੇ ਮਾਲਿਆ ਉੱਤੇ ਵੱਖ-ਵੱਖ ਬੈਂਕਾਂ ਦਾ 9400 ਕਰੋੜ ਬਕਾਇਆ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …