ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ‘ਚ ਮੈਂਬਰ ਚੁਣਿਆ
ਵਸ਼ਿੰਗਟਨ/ਬਿਊਰੋ ਨਿਊਜ਼
ਚੰਡੀਗੜ੍ਹ ਦੀ ਜੰਮੀ ਪਲੀ ਇੰਡੋ-ਅਮਰੀਕਨ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਵਿਚ ਨੈਸ਼ਨਲ ਕਮੇਟੀ ਮੈਂਬਰ ਚੁਣਿਆ ਗਿਆ ਹੈ। ਕੈਲੇਫੋਰਨੀਆ ਦੀ ਰਿਪਬਲਿਕਨ ਪਾਰਟੀ ਦੀ ਕਨਵਨਸ਼ੈਨ ਵਿਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਕੌਮੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਹ ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਕੈਲੇਫੋਰਨੀਆ ਦੀ ਚੇਅਰਪਰਸਨ ਸੀ।
ਅਜਿਹੇ ਅਹੁਦੇ ‘ਤੇ ਬੈਠਣ ਵਾਲੀ ਉਹ ਕੈਲੇਫੋਰਨੀਆ ਰਿਪਬਲਿਕਨ ਪਾਰਟੀ ਦੀ ਪਹਿਲੀ ਔਰਤ ਹੈ। ਢਿੱਲੋਂ ਭਾਰਤ ਵਿਚ ਜਨਮੀ ਸੀ ਪਰ ਉਹ ਉੱਤਰੀ ਕੈਲੇਫੋਰਨੀਆ ਵਿਚ ਵੱਡੀ ਹੋਈ। ਉਸ ਦੇ ਪਿਤਾ ਚੰਡੀਗੜ੍ਹ ਤੋਂ ਅਮਰੀਕਾ ਚਲੇ ਗਏ ਸਨ। ਉਨ੍ਹਾਂ ਕਿਹਾ ਹੈ ਕਿ ਉਹ ਪਾਰਟੀ ਨੂੰ ਅਬਰਾਹਿਮ ਲਿੰਕਨ ਵਾਲੀ ਸੋਚ ਦੀਆਂ ਨੀਤੀਆਂ ਵੱਲ ਵਧਾਏਗੀ ਜਿੱਥੇ ਵੱਧ ਤੋਂ ਵੱਧ ਆਜ਼ਾਦੀ ਦੇ ਮੌਕੇ ਹੋਣ। ਢਿੱਲੋਂ ਸਾਨਫਰਾਂਸਿਸਕੋ ਵਿਚ ਰਹਿ ਰਹੀ ਹੈ ਤੇ ਲੰਮੇ ਸਮੇਂ ਤੋਂ ਕਾਨੂੰਨੀ ਖੇਤਰ ਵਿਚ ਕੰਮ ਕਰ ਰਹੀ ਹੈ। ਰਿਪਬਲਿਕਨ ਪਾਰਟੀ ਨੂੰ ਉਮੀਦ ਹੈ ਕਿ ਢਿੱਲੋਂ ਦੇ ਅਹੁਦਾ ਸੰਭਾਲਣ ਨਾਲ ਪਾਰਟੀ ਨਵੇਂ ਮੁਕਾਮ ਹਾਸਲ ਕਰੇਗੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …