Breaking News
Home / ਭਾਰਤ / ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨ ਐਵਾਰਡ’

ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨ ਐਵਾਰਡ’

2ਖੇਡ ਰਤਨ ਲਈ ਸਾਢੇ ਸੱਤ ਲੱਖ ਤੇ ਅਰਜਨ ਐਵਾਰਡ ਲਈ ਪੰਜ ਲੱਖ ਰੁਪਏ ਤੇ ਸਨਮਾਨ ਮਿਲਦਾ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਬੋਰਡ ਨੇ ਮਸ਼ਹੂਰ ਕ੍ਰਿਕਟ ਖ਼ਿਡਾਰੀ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰ ਸਾਲਾਂ ਬਾਅਦ ਕ੍ਰਿਕਟਰਾਂ ਦੇ ਨਾਂ ਖੇਡ ਰਤਨ ਲਈ ਭੇਜੇ ਗਏ ਹਨ। ਵਿਰਾਟ ਕੋਹਲੀ ਨੂੰ 2013 ਵਿਚ ਅਰਜੁਨ ਐਵਾਰਡ ਮਿਲਿਆ ਸੀ ਤੇ ਹੁਣ ਉਨ੍ਹਾਂ ਨੂੰ ਟੀ ਟਵੰਟੀ ਦੇ ਸੈਮੀ ਫਾਈਨਲ ਲਈ ਚੰਗੀ ਭੂਮਿਕਾ ਨਿਭਾਉਣ ਲਈ ਨਾਮਜ਼ਦ ਕੀਤਾ ਗਿਆ ਹੈ। 27 ਸਾਲਾ ਵਿਰਾਟ ਨੂੰ 273 ਦੌੜਾਂ ਲਈ ਮੈਨ ਆਫ ਦਾ ਟੂਰਨਾਮੈਂਟ ਮਿਲਿਆ ਸੀ।
ਇਸ ਤੋਂ ਪਹਿਲਾਂ ਸਚਿਨ ਤੇਂਦੂਲਕਰ ਤੇ ਮਹਿੰਦਰ ਸਿੰਘ ਧੋਨੀ ਉਹ ਕ੍ਰਿਕਟਰ ਹਨ ਜਿਨ੍ਹਾਂ ਨੂੰ ਖੇਡ ਰਤਨ ਪੁਰਸਕਾਰ ਮਿਲਿਆ ਸੀ। ਦੱਸਣਯੋਗ ਹੈ ਕਿ ਖੇਡ ਰਤਨ ਲਈ ਸਰਕਾਰ ਵੱਲੋਂ ਸਾਢੇ ਸੱਤ ਲੱਖ ਤੇ ਅਰਜੁਨ ਐਵਾਰਡ ਲਈ ਪੰਜ ਲੱਖ ਦਾ ਸਨਮਾਨ ਮਿਲਦਾ ਹੈ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …