Breaking News
Home / ਭਾਰਤ / 2000 ਦੇ ਨੋਟ ਬਿਨਾ ਆਈ.ਡੀ. ਪਰੂਫ ਦੇ ਬਦਲੇ ਜਾਂਦੇ ਰਹਿਣਗੇ

2000 ਦੇ ਨੋਟ ਬਿਨਾ ਆਈ.ਡੀ. ਪਰੂਫ ਦੇ ਬਦਲੇ ਜਾਂਦੇ ਰਹਿਣਗੇ

ਸੁਪਰੀਮ ਕੋਰਟ ਨੇ ਕਿਹਾ : ਇਹ ਆਰ.ਬੀ.ਆਈ. ਦਾ ਪਾਲਿਸੀ ਡਿਸੀਜ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : 2000 ਦੇ ਨੋਟ ਬਿਨਾ ਕਿਸੇ ਆਈ.ਡੀ. ਪਰੂਫ ਦੇ ਬਦਲੇ ਜਾਂਦੇ ਰਹਿਣਗੇ। ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਬਿਨਾ ਆਈ.ਡੀ. ਪਰੂਫ ਦੇ 2000 ਦੇ ਨੋਟ ਬਦਲੇ ਜਾਣ ਦੇ ਆਰ.ਬੀ.ਆਈ. ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਆਰ.ਬੀ.ਆਈ. ਦਾ ਫੈਸਲਾ ਹੈ। ਦਿੱਲੀ ਹਾਈਕੋਰਟ ਨੇ ਵੀ 29 ਮਈ ਨੂੰ ਕਿਹਾ ਸੀ ਕਿ ਇਹ ਆਰ.ਬੀ.ਆਈ. ਦਾ ਪਾਲਿਸੀ ਡਿਸੀਜਨ ਹੈ। ਇਸ ਵਿਚ ਅਦਾਲਤ ਨੂੰ ਦਖਲ ਨਹੀਂ ਦੇਣਾ ਚਾਹੀਦਾ। ਧਿਆਨ ਰਹੇ ਕਿ ਅਸ਼ਵਨੀ ਉਪਾਧਿਆਏ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ। ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ 30 ਜੂਨ ਤੱਕ ਬੈਂਕਾਂ ਨੂੰ 2000 ਰੁਪਏ ਦੇ 76 ਪ੍ਰਤੀਸ਼ਤ ਨੋਟ ਮਿਲੇ ਹਨ। ਇਸੇ ਦੌਰਾਨ ਆਰ.ਬੀ.ਆਈ. ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2000 ਦੇ ਨੋਟਾਂ ਨੂੰ 30 ਸਤੰਬਰ 2023 ਤੱਕ ਬਦਲ ਲੈਣ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …