ਮੁੰਬਈ : ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਨੇ ਆਪਣੀ ਬਾਂਦਰਾ ਸਥਿਤ ਰਿਹਾਇਸ਼ ਵਿੱਚ ਖ਼ੁਦਕੁਸ਼ੀ ਕਰ ਲਈ ਅਤੇ ਉਸਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ। ਮੁੰਬਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਬਹੁਤ ਸਾਰੇ ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਰਾਜਪੂਤ ਦੇ ਅਕਾਲ ਚਲਾਣੇ ‘ਤੇ ਦੁਖ਼ ਜ਼ਾਹਿਰ ਕਰਦਿਆਂ ਉਸ ਨੂੰ ਇਕ ‘ਉਭਰਦੇ ਨੌਜਵਾਨ ਅਦਾਕਾਰ’ ਵਜੋਂ ਯਾਦ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਦਾਕਾਰ ਦੇ ਚਲਾਣੇ ‘ਤੇ ਅਫਸੋਸ ਕਰਦਿਆਂ ਕਿਹਾ ਕਿ ‘ਇਕ ਨੌਜਵਾਨ ਤੇ ਪ੍ਰਤਿਭਾਵਾਨ ਅਦਾਕਾਰ ਛੇਤੀ ਜਹਾਨੋਂ ਕੂਚ ਕਰ ਗਿਐ।’ ਸੁਸ਼ਾਂਤ ਨੇ ਖੁਦਕੁਸ਼ੀ ਨੇ ਪੂਰੇ ਬਾਲੀਵੁੱਡ ਜਗਤ ਨੂੰ ਸਦਮੇ ਵਿਚ ਪਾ ਦਿੱਤਾ ਹੈ। 21 ਜਨਵਰੀ 1986 ਨੂੰ ਪਟਨਾ ਵਿੱਚ ਜਨਮੇ ਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਸੁਸ਼ਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਗੁਜਰਾਤ ਦੰਗਿਆਂ ‘ਤੇ ਅਧਾਰਿਤ ‘ਕਾਈ ਪੋ ਚੇ’ ਨਾਲ ਕੀਤੀ ਸੀ। ਫ਼ਿਲਮ ‘ਧੋਨੀ: ਐਨ ਅਨਟੋਲਡ ਸਟੋਰ’ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ, ‘ਪੀਕੇ’ ਤੇ ‘ਕੇਦਾਰਨਾਥ’ ਵਿੱਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਸਨ।
Check Also
ਤਹੱਵੁਰ ਰਾਣਾ ਨੂੰ ਐਨ.ਆਈ.ਏ. ਨੇ 18 ਦਿਨਾਂ ਦੇ ਰਿਮਾਂਡ ’ਤੇ ਲਿਆ
ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ …