Breaking News
Home / ਭਾਰਤ / ਲੋਕ ਸਭਾ ‘ਚ ਪਰਨੀਤ ਕੌਰ ਨੇ ਚੁੱਕਿਆ ਗੈਰਕਾਨੂੰਨੀ ਹਥਿਆਰਾਂ ਦਾ ਮਾਮਲਾ

ਲੋਕ ਸਭਾ ‘ਚ ਪਰਨੀਤ ਕੌਰ ਨੇ ਚੁੱਕਿਆ ਗੈਰਕਾਨੂੰਨੀ ਹਥਿਆਰਾਂ ਦਾ ਮਾਮਲਾ

ਸਾਰੇ ਦਲਾਂ ਨੇ ‘ਹਥਿਆਰ ਸੋਧ ਬਿੱਲ’ ਦਾ ਕੀਤਾ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਵਿਚ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਗੈਰਕਾਨੂੰਨੀ ਹਥਿਆਰਾਂ ਦਾ ਮਾਮਲਾ ਚੁੱਕਿਆ। ਸਾਰੇ ਦਲਾਂ ਦੇ ਮੈਂਬਰਾਂ ਨੇ ਗੈਰਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਅਤੇ ਇਸਦੀ ਵਰਤੋਂ ‘ਤੇ ਰੋਕ ਲਗਾਉਣ ਲਈ ‘ਹਥਿਆਰ ਸੋਧ ਬਿੱਲ’ ਦਾ ਸਮਰਥਨ ਕੀਤਾ। ਪਰਨੀਤ ਕੌਰ ਨੇ ਇਸ ਬਿੱਲ ਸਬੰਧੀ ਸੰਸਦ ਵਿਚ ਚਰਚਾ ਹੋਏ ਕਿਹਾ ਕਿ ਗੈਰਕਾਨੂੰਨੀ ਹਥਿਆਰਾਂ ਦੇ ਕਾਰਨ ਹੀ ਅਪਰਾਧ ਦੀਆਂ ਘਟਨਾਵਾਂ ਵਧੀਆਂ ਹਨ। ਇਸ ਸਬੰਧੀ ਭਾਜਪਾ ਦੇ ਸੰਸਦ ਮੈਂਬਰ ਸਤਿਆਪਾਲ ਸਿੰਘ ਨੇ ਕਿਹਾ ਕਿ ਇਹ ਤਾਕਤ ਗਲਤ ਲੋਕਾਂ ਦੇ ਹੱਥਾਂ ਵਿਚ ਨਹੀਂ ਜਾਣੀ ਚਾਹੀਦੀ। ਇਸ ਲਈ ਲਾਇਸੈਂਸ ਚੰਗੇ ਲੋਕਾਂ ਨੂੰ ਹੀ ਦਿੱਤੇ ਜਾਣੇ ਚਾਹੀਦੇ ਹਨ। ਚਰਚਾ ਤੋਂ ਬਾਅਦ ‘ਹਥਿਆਰ ਸੋਧ ਬਿੱਲ 2019’ ਲੋਕ ਸਭਾ ਵਿਚ ਪਾਸ ਵੀ ਹੋ ਗਿਆ। ਜ਼ਿਕਰਯੋਗ ਹੈ ਕਿ ਭਾਰਤ ਵਿਚ ਗੈਰਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਹੋ ਰਿਹਾ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …