ਕਿਹਾ, ਜਾਧਵ ਮਾਮਲੇ ਦੀ ਤੁਲਨਾ ਸਿਵਲ ਕੈਦੀਆਂ ਨਾਲ ਕਰਨਾ ਹਾਸੋਹੀਣੀ ਗੱਲ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਨੇ ਭਾਰਤ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਤੁਲਨਾ ਸਿਵਲ ਕੈਦੀਆਂ ਨਾਲ ਕਰਨਾ ਹਾਸੋਹੀਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੰਘੇ ਦਿਨ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਦੀ ਜੇਲ ਵਿਚ ਬੰਦ ਸਾਬਕਾ ਭਾਰਤੀ ਨੇਵੀ ਅਧਿਕਾਰੀ ਜਾਧਵ ਨੂੰ ਡਿਪਲੋਮੈਟ ਮੁਹੱਈਆ ਕਰਵਾਇਆ ਜਾਵੇ। ਭਾਰਤ ਨੇ ਜਾਧਵ ਮਾਮਲੇ ਵਿਚ 18ਵੀਂ ਵਾਰ ਡਿਪਲੋਮੈਟ ਪਹੁੰਚਾਉਣ ਦੀ ਅਪੀਲ ਕੀਤੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਇਕ ਬਿਆਨ ਵਿਚ ਕਿਹਾ, ‘ਭਾਰਤ ਦੇ ਕਮਾਂਡਰ ਜਾਧਵ ਮਾਮਲੇ ਦੀ ਤੁਲਨਾ ਸਿਵਲ ਕੈਦੀਆਂ ਤੇ ਮਛੇਰਿਆਂ ਨਾਲ ਕਰਨਾ ਹਾਸੋਹੀਣਾ ਹੈ।’
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …