13 ਜੂਨ ਨੂੰ ਮਿਆਮੀ ਦੀ ਫੈਡਰਲ ਅਦਾਲਤ ’ਚ ਪੇਸ਼ ਹੋਣ ਦੇ ਦਿੱਤੇ ਗਏ ਹੁਕਮ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ। 2021 ’ਚ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਕਲਾਸੀਫਾਈਡ ਡਾਕੂਮੈਂਟਸ ਘਰ ਲਿਜਾਣ ਦੇ ਮਾਮਲੇ ’ਚ ਉਨ੍ਹਾਂ ’ਤੇ ਕ੍ਰਿਮੀਨਲ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ 7 ਆਰੋਪ ਤਹਿ ਹੋਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 13 ਜੂਨ ਨੂੰ ਦੁਪਹਿਰ 3 ਵਜੇ ਮਿਆਮੀ ਦੇ ਫੈਡਰਲ ਕੋਰਟ ਹਾਊਸ ’ਚ ਪੇਸ਼ ਹੋਣ ਦੇ ਲਈ ਵੀ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਲੰਘੇ ਅਪ੍ਰੈਲ ਮਹੀਨੇ ’ਚ ਟਰੰਪ ’ਤੇ ਪੋਰਨ ਸਟਾਰ ਨੂੰ ਪੈਸੇ ਦੇ ਚੁੱਪ ਕਰਵਾਉਣ ਦੇ ਮਾਮਲੇ ’ਚ ਕ੍ਰਿਮੀਨਲ ਕੇਸ ਦਰਜ ਹੋਇਆ ਸੀ। ਇਸ ਮਾਮਲੇ ’ਚ 4 ਅਪ੍ਰੈਲ ਨੂੰ ਕੋਰਟ ਨੇ ਉਨ੍ਹਾਂ ’ਤੇ 34 ਆਰੋਪ ਤਹਿਤ ਕੀਤੇ ਸਨ। ਇਨ੍ਹਾਂ ਮਾਮਲਿਆਂ ਦੇ ਨਾਲ ਟਰੰਪ ਅਮਰੀਕਾ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ’ਤੇ ਇਸ ਤਰ੍ਹਾਂ ਦੇ ਚਾਰਜ ਲਗਾਏ ਗਏ ਹੋਣ। ਡੋਨਾਲਡ ਟਰੰਪ ਜਨਵਰੀ 2021 ’ਚ ਰਾਸ਼ਟਰਪਤੀ ਦੀ ਚੋਣ ਹਾਰ ਗਏ ਸਨ ਅਤੇ ਉਨ੍ਹਾਂ ’ਤੇ ਆਰੋਪ ਲੱਗੇ ਹਨ ਕਿ ਉਹ ਵ੍ਹਾਈਟ ਹਾਊਸ ਤੋਂ ਕਈ ਕਲਾਸੀਫਾਈਡ ਡਾਕੂਮੈਂਟਸ ਫਲੋਰਿਡਾ ਸਥਿਤ ਆਪਣੇ ਆਲੀਸ਼ਾਲ ਘਰ ’ਚ ਲੈ ਗਏ ਸਨ। ਉਨ੍ਹਾਂ ਨੇ ਇਨ੍ਹਾਂ ਡਾਕੂਮੈਂਟਸ ਨੂੰ ਨੈਸ਼ਨਲ ਆਰਕਾਈਵਸ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਐਫਬੀਆਈ ਕੋਲ ਪਹੁੰਚਿਆ ਸੀ ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …