23.7 C
Toronto
Tuesday, September 16, 2025
spot_img
Homeਕੈਨੇਡਾਸੱਤਪਾਲ ਜੌਹਲ ਬਣੇ ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ

ਸੱਤਪਾਲ ਜੌਹਲ ਬਣੇ ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ

ਬਰੈਂਪਟਨ/ਡਾ. ਝੰਡ
ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸੱਤਪਾਲ ਜੌਹਲ ਹੁਣ ਸਕੂਲ-ਟਰੱਸਟੀ ਲਈ ਲਈ ਬਾ-ਕਾਇਦਾ ਉਮੀਦਵਾਰ ਬਣ ਗਏ ਹਨ। ਬਰੈਂਪਟਨ ਸਿਟੀ ਕਾਊਂਸਲ ਦੇ ਦਫ਼ਤਰ ਵੱਲੋਂ ਉਨ੍ਹਾਂ ਦੀ ਨਾਮੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਹ ਬਰੈਂਪਟਨ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹਨ ਅਤੇ ਜਲੰਧਰ ਤੋਂ ਛਪਣ ਵਾਲੀ ਮਸ਼ਹੂਰ ਅਖ਼ਬਾਰ ਰੋਜ਼ਾਨਾ ‘ਅਜੀਤ’ ਦੀ ਇੱਥੇ ਜੀ.ਟੀ.ਏ. ਵਿਚ ਨੁਮਾਇੰਦਗੀ ਕਰਦੇ ਹਨ। ਇਸ ਦੇ ਨਾਲ ਹੀ ਉਹ ‘ਸੁਰ ਸਾਗਰ’ ਟੀ.ਵੀ.ਦੇ ਚਰਚਿਤ ਲਾਈਵ-ਪ੍ਰੋਗਰਾਮ ‘ਭੱਖ਼ਦੇ ਮਸਲੇ’ ਵਿਚ ਇੱਥੋਂ ਦੇ ਸਥਾਨਕ ਮੁੱਦੇ ਉਠਾਉਂਦੇ ਰਹਿੰਦੇ ਹਨ ਅਤੇ ਹੋਰ ਚਲੰਤ-ਮਾਮਲਿਆਂ ਬਾਰੇ ਅਕਸਰ ਚਰਚਾ ਕਰਦੇ ਰਹਿੰਦੇ ਹਨ।
ਸੱਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸੁਭਾਅ ਪੱਖੋਂ ਉਹ ਬੜੇ ਮਿਲਣਸਾਰ ਹਨ ਅਤੇ ਹਰ ਕਿਸੇ ਨੂੰ ਆਪਣਾ ਬਨਾਉਣਾ ਜਾਣਦੇ ਹਨ। ਏਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਵਿਚ ਉਹ ਇੱਥੇ ਹਰਮਨ-ਪਿਆਰੀ ਸ਼ਖ਼ਸੀਅਤ ਵਜੋਂ ਉੱਭਰੇ ਹਨ। ਉਨ੍ਹਾਂ ਵਰਗੇ ਕਾਬਲ ਸਕੂਲ-ਟਰੱਸਟੀ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀਆ ਤਾਲਮੇਲ ਪੈਦਾ ਕਰ ਸਕਦੇ ਹਨ ਅਤੇ ਪੀਲ ਸਕੂਲ ਡਿਸਟ੍ਰਿਕਟ ਬੋਰਡ ਵਿਚ ਜਾ ਕੇ ਮਾਪਿਆਂ ਤੇ ਅਧਿਆਪਕਾਂ ਦੀ ਸਹੀ ਆਵਾਜ਼ ਬਣ ਸਕਦੇ ਹਨ।

RELATED ARTICLES
POPULAR POSTS