0.4 C
Toronto
Saturday, January 17, 2026
spot_img
Homeਕੈਨੇਡਾਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ : ਕੈਲਡਰਸਟੋਨ ਸੀਨੀਅਰਜ਼ ਕਲੱਬ ਵਲੋਂ 19 ਅਗਸਤ ਦਿਨ ਐਤਵਾਰ ਨੂੰ ਐਨ ਨੈਸ਼ ਪਾਰਕ (ਰੈੱਡ ਵਿੱਲੋ ਪਾਰਕ) ਵਿੱਚ 151ਵਾਂ ਕੇਨੇਡਾ ਡੇਅ ਮਨਾਉਣ ਦੇ ਨਾਲ-ਨਾਲ ਸੀਨੀਅਰਜ਼ ਵਿੱਚ ਇਕੱਲੇਪਨ ਦੀ ਸਮੱਸਿਆ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਗਿਆ। ਇਹ ਸਾਰਾ ਪ੍ਰੋਗਰਾਮ ਇੱਕ ਮੇਲੇ ਦੀ ਤਰ੍ਹਾਂ ਸੀ ਜਿਸ ਨੂੰ ਵੇਖਣ ਤੇ ਸੁਣਨ ਲਈ ਕਲੱਬ ਮੈਂਬਰਜ਼ ਦੇ ਇਲਾਵਾ ਆਂਢ-ਗੁਆਂਢ ਦੇ ਲੋਕ ਅਤੇ ਸੱਦੇ ਹੋਏ ਲੋਕਾਂ ਦਾ ਇੱਕਠ ਗਿਆਰਾਂ ਵਜੇ ਹੀ ਸ਼ੁਰੂ ਹੋ ਗਿਆ ਸੀ। ਠੀਕ 12 ਵਜੇ ਗਰਮ ਗਰਮ ਪੂਰੀਆਂ ਤੇ ਛੋਲਿਆਂ ਦਾ ਲੰਗਰ ਸ਼ੁਰੂ ਹੋ ਗਿਆ ਸੀ ਜਿੱਸ ਦਾ ਸਾਰੇ ਲੋਕਾਂ ਨੇ ਅਨੰਦ ਮਾਣਿਆ। ਨਾਲ ਹੀ ਚਾਹ, ਰੂਹ ਅਫਜ਼ਾ, ਸਮੋਸੇ ਅਤੇ ਹੋਰ ਸਵੀਟਸ ਦਾ ਲੰਗਰ ਵੀ ਚਾਲੂ ਸੀ ਜੋ ਕਿ ਸੋਨੇ ‘ਤੇ ਸੁਹਾਗਾ ਦਾ ਕੰਮ ਕਰ ਰਿਹਾ ਸੀ।
ਤਕਰੀਬਨ ਇੱਕ ਵਜੇ ਕੈਨੇਡਾ ਦਾ ਝੰਡਾ ਲਹਿਰਾਇਆ ਗਿਆ ਅਤੇ ਸਾਰਿਆਂ ਨੇ ਮਿਲ ਕੇ ਕੈਨੇਡਾ ਦਾ ਗੀਤ ਗਾਇਨ ਕੀਤਾ। ਸਟੇਜ ਦੀ ਸ਼ੁਰੂਆਤ ਕਲੱਬ ਦੇ ਸੈਕਟਰੀ ਰੇਸ਼ਮ ਸਿੰਘ ਦੋਸਾਂਝ ਨੇ ਕੀਤੀ ਅਤੇ ਵੀ ਆਈ ਪੀਜ਼ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਨੂੰ ਕਿਹਾ। ਕਲੱਬ ਦੇ ਪ੍ਰਧਾਨ ਡਾ. ਸੋਹਨ ਸਿੰਘ ਨੇ ਆਏ ਹੋਏ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਹ ਦੱਸਿਆ ਕਿ ਇਹ ਫੰਕਸ਼ਨ ਬਰੈਂਪਟਨ ਸਿਟੀ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਕਲੱਬ ਸਿਟੀ ਦਾ ਧੰਨਵਾਦ ਕਰਦੀ ਹੈ ਅਤੇ ਨਾਲ ਹੀ ਉਹਨਾਂ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ਇਸ ਕੰਮ ਲਈ ਪੈਸੇ ਦਾਨ ਕੀਤੇ ਹਨ। ਸਟੇਜ ਤੋਂ ਭਾਸ਼ਣਾਂ ਦੇ ਇਲਾਵਾ ਨਾਹਰ ਸਿੰਘ ਔਜਲਾ ਦੀ ਟੀਮ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਦਾ ਸਿਰਲੇਖ ਸੀ ”ਨਵੀਆਂ ਰਾਹਾਂ ਦੀ ਨਵੀਂ ਉਡਾਣ” ਜੋ ਕਿ ਬੇਹੱਦ ਪਸੰਦ ਕੀਤਾ ਗਿਆ। ਅਵਤਾਰ ਸਿੰਘ ਅਰਸ਼ੀ ਦੀ ਕਵਿਤਾ ਹਮੇਸ਼ਾ ਵਾਂਗੂ ਬਹੁਤ ਵਧੀਆ ਸੀ। ਸਟੇਜ ਤੋਂ ਹੀ ਕਲੱਬ ਵਲੋਂ ਵਲੰਟੀਅਰਜ਼ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਨਾਮ ਸਨ ਸੇਵਾ ਸਿੰਘ, ਰਜਿੰਦਰ ਪਰਸਾਦ, ਗੁਰਦੇਵ ਸਿੰਘ ਪੁਰੀ, ਕੇ ਸੀ ਵਰਮਾ, ਮਹਿੰਗਾ ਸਿੰਘ , ਗੋਬਿੰਦਰ ਸਿੰਘ ਰਾਏ, ਅਜੈਬ ਸਿੰਘ ਅਤੇ ਨੀਨਾ ਢਿੱਲੋਂ। ਸਟੇਜ ਦੀ ਕਾਰਵਾਈ ਤੋ ਪਿੱਛੋਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ 6 ਤੋਂ 10 ਸਾਲ ਦੇ ਬੱਚਿਆਂ ਦੀਆਂ 50 ਮੀਟਰ ਦੀਆਂ ਦੌੜਾਂ ਅਤੇ ਔਰਤਾਂ ਦੀ ਸਪੂਨ ਰੇਸ ਸ਼ਾਮਲ ਸਨ। ਸਭ ਤੋਂ ਜ਼ਿਆਦਾ ਮਨੋਰੰਜਨ ਵਾਲੀ ਖੇਡ ਸੀ ਮਿਉਜ਼ੀਕਲ ਚੇਅਰ ਰੇਸ ਜਿਸ ਵਿੱਚ ਹਰ ਵਰਗ ਨੇ ਹਿੱਸਾ ਲਿਆ ਅਤੇ ਅਨੰਦ ਮਾਣਿਆ। ਅਖੀਰ ‘ਤੇ ਜਿੱਤਣ ਵਾਲਿਆਂ ਨੂੰ ਇਨਾਮ ਵੰਡੇ ਗਏ ਅਤੇ ਇੱਕ-ਇੱਕ ਸੱਭ ਤੋਂ ਜ਼ਿਆਦਾ ਉਮਰ ਵਾਲੇ ਪੁਰਸ਼ ਅਤੇ ਇਸਤਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਇਹ ਫੰਕਸ਼ਨ ਬਹੁਤ ਹੀ ਕਾਮਯਾਬ ਰਿਹਾ।

RELATED ARTICLES
POPULAR POSTS