ਵਾਸੀਆਂ ਨੇ ਕੀਤੀ ਸਕੇਟਿੰਗ
ਬਰੈਂਪਟਨ : ਸਕੈਟਿੰਗ ਕੈਨੇਡਾ ਵਿੱਚ ਬਹੁਤ ਲੋਕਪ੍ਰਿਯ ਖੇਡ ਹੈ। ਖਾਸ ਕਰ ਇਸ ਬਰਫਬਾਰੀ ਦੇ ਮੌਸਮ ਵਿਚ ਆਮ ਹੀ ਲੋਕ ਸਕੈਟਿੰਗ ਕਰਦੇ ਦੇਖੇ ਜਾਂਦੇ ਹਨ। ਪਿਛਲੇ ਦਿਨੀ ਬਰੈਂਪਟਨ ਸੈਂਟਰ ਤੋਂ ਐਮ.ਪੀ.ਪੀ. ਸਾਰਾ ਸਿੰਘ, ਵਾਰਡ ਨੰਬਰ 2 ਤੇ 6 ਕੌਂਸਲਰ ਮਾਇਕਲ ਪਿਲਾਸੀ ਅਤੇ ਵਾਰਡ 3 ਅਤੇ 4 ਤੋਂ ਕੌਂਸਲਰ ਮਾਰਟਿਨ ਮੈਡੋਰਿਸ ਵਲੋਂ ਫੈਮਿਲੀ ਸਕਟਿੰਗ ਡੇਅ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਤਿੰਨੋ ਈਵੈਂਟਸ ਵਿਚ ਬਰੈਂਪਟਨ ਵਾਸੀਆਂ ਨੇ ਬੜੇ ਅਨੰਦਮਈ ਤਰੀਕੇ ਨਾਲ ਸਕੈਟਿੰਗ ਕੀਤੀ। ਐਮ.ਪੀ.ਪੀ. ਸਾਰਾ ਸਿੰਘ ਵਲੋਂ ਗ੍ਰੀਨਬ੍ਰਾਇਰ ਰੀਕਰੇਸਨ ਸੈਂਟਰ , ਮਾਇਕਲ ਪਿਲਾਚੀ ਵਲੋਂ ਮਾਊਂਟ ਪਲੇਅਸੇੰਟ ਵਿਲੇਜ਼ ਅਤੇ ਮਾਰਟਿਨ ਮੈਡੋਰਿਸ ਵਲੋਂ ਮੈਮੋਰੀਅਲ ਅਰੈਨਾ ਵੇਖੇ ਫੈਮਿਲੀ ਸਕਟਿੰਗ ਡੇਅ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕਾਂ ਨੇ ਹਿੱਸਾ ਲਿਆ। ઠਇਨ੍ਹਾਂ ਸਾਰੇ ਹੀ ਸਿਆਸਤਦਾਨਾਂ ਨੇ ਕਿਹਾ ਕਿ ਫੈਮਿਲੀ ਸਕਟਿੰਗ ਡੇਅ ਦਾ ਮਕਸਦ ਹੀ ਪਰਿਵਾਰਾਂ ਨੂੰ ਜੋੜਨਾ ਹੈ, ਦੌੜ-ਭੱਜ ਦੇ ਸਮੇ ਆਪਣੇ ਪਰਿਵਾਰਾਂ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ। ਇਸ ਸਕਟਿੰਗ ਈਵੈਂਟ ਵਿਚ ਬੱਚੇ ਖਾਸ ਖਿੱਚ ਦਾ ਕੇਦਰ ਰਹੇ, ਜੋ ਵਾਰ-ਵਾਰ ਡਿੱਗ ਕੇ ਵੀ ਸਕੈਟਿੰਗ ਕਰਨ ਦੀ ਕੋਸ਼ਿਸ ਕਰਦੇ ਸਨ। ਇਨ੍ਹਾਂ ਸਮਾਗਮਾਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵਿਸ਼ੇਸ ਤੌਰ ‘ਤੇ ਹਾਜ਼ਰ ਹਨ।
ਫੈਮਿਲੀ ਸਕੇਟਿੰਗ ਡੇਅ ਮੌਕੇ ਬਰੈਂਪਟਨ
RELATED ARTICLES

