ਬਰੈਂਪਟਨ : ਬਰੈਂਪਟਨ ਫਸਟ ਸੰਸਥਾ ਵਲੋਂ ਬਰੈਂਪਟਨ ਵਿਚ ਵਧ ਰਹੇ ਕ੍ਰਾਈਮ ਨੂੰ ਲੈ ਕੱਸੀ ਕੈੰਪਬਲ ਕਮਿਊਨਟੀ ਸੈਂਟਰ ਵਿਚ ਟਾਊਨ ਹਾਲ ਮੀਟਿੰਗ ਦਾ ਪ੍ਰਬੰਧ ਕੀਤਾ। ਜਿਸ ਵਿਚ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਵਾਰਡ ਨੰਬਰ 2 ਤੇ 6 ਤੋਂ ਕੌਸਲਰ ਮਾਇਕਲ ਪਿਲਾਸੀ, ਥਾਣਾ ਡਿਵੀਜ਼ਨ 22 ਦੇ ਸੁਪਰਡੈਂਟ ਸੇਅੰਨ ਮਕੱਨਾ ਨਾਲ ઠਥਾਣਾ ਡਿਵੀਜ਼ਨ 22 ਦੇ ઠਪੁਲਿਸ ਅਫਸਰਾਂ ਨੇ ਹਿੱਸਾ ਲਿਆ। ਇਸ ઠਟਾਊਨ ਹਾਲ ਮੀਟਿੰਗ ઠਵਿਚ ਬਰੈਂਪਟਨ ਦੇ ਲੋਕਾਂ ਨੇ ਕ੍ਰਾਈਮ, ਚੋਰੀ, ਲੁੱਟ ਮਾਰ ਅਤੇ ਹਥਿਆਰਾਂ ਦੇ ਮਾਮਲੇ ‘ਤੇ ਪੁਲਿਸ ਕਰਮਚਾਰੀਆਂ ਤੋਂ ਸਵਾਲ ਪੁੱਛੇ। ઠਇਸ ਸਵਾਲ ਜਵਾਬ ਦੇ ਸੈਸ਼ਨ ਵਿਚ ਜ਼ਿਆਦਾਤਰ ਸਵਾਲ ਘਰਾਂ ਵਿਚ ਹੋ ਰਹੀਆਂ ਚੋਰੀਆਂ ਅਤੇ ਪੁਲਿਸ ਦੇ ਵਿਹਾਰ ઠਉੱਪਰ ਹਨ।
ਇਸ ਮੀਟਿੰਗ ਵਿਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਅਪਰਾਧ ਤੋਂ ਪੀੜਤ ਸਨ ਅਤੇ ਪੁਲਿਸ ਵਲੋਂ ਹਾਲੇ ਤੱਕ ਉਹਨਾਂ ਨੂੰ ਕੋਈ ਪੁਖਤਾ ਇਨਸਾਫ ਨਹੀਂ ਦਿੱਤਾ ਗਿਆ ਸੀ। ਸੁਪਰਡੈਂਟ ઠਸੇਅੰਨ ਮਕੱਨਾ ਨੇ ਇਹਨਾਂ ਸਾਰੀਆਂ ਨੂੰ ਮੁਸ਼ਕਲਾਂ ਨੂੰ ਸੁਣਿਆ ਅਤੇ ਨਾਲ ਹੀ ਕੁਝ ਲੋਕਾਂ ਦੇ ઠਮੌਕੇ ‘ਤੇ ਹੀ ਉਹਨਾਂ ਦੇ ਕੇਸਾਂ ਬਾਰੇ ਜਾਣਕਾਰੀ ਲਈ ਅਤੇ ਜਲਦ ਤੋਂ ਜਲਦ ਇਨਸਾਫ ઠਦੇਣ ਦੀ ਗੱਲ ਕਹੀ। ਸਿਟੀ ਆਫ ਬਰੈਂਪਟਨ ਵਲੋਂ ਮਾਇਕਲ ਪਿਲਾਸੀ ਨੇ ਵੀ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਸਿਟੀ ਉਹਨਾਂ ਨਾਲ ਹਰ ਪੱਖੋਂ ਸਹਿਯੋਗ ਕਰੇਗੀ। ਇਸ ਟਾਊਨ ਹਾਲ ਮੀਟਿੰਗ ਵਿਚ ઠਮੁਰਾਰੀਲਾਲ ਥਾਪਲੀਆਲ ਅਤੇ ਪ੍ਰਬੰਧਕ ਆਜ਼ਾਦ ਗੋਯਾਤ ਨੇ ਸਭ ਹਾਜ਼ਰੀਨਾਂ ਦਾ ਧੰਨਵਾਦ ਕੀਤਾ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …