ਮਨਪ੍ਰੀਤ ਸਿੰਘ ਡਰੋਲੀ ਦੇ ਲੈਕਚਰ ਤੋਂ ਪ੍ਰਭਾਵਿਤ ਕੈਨੇਡਾ ਦੇ ਜੰਮੇ ਬੱਚਿਆਂ ਨੇ ਸਿੱਖੀ ਸਰੂਪ ਦੀ ਕਾਇਮ ਹੀ ਲਈ ਲਿਆ ਪ੍ਰਣ
ਵਿਕਟੋਰੀਆ : 8 ਸਤੰਬਰ 2024 ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਚ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਤੇ ਵਿਸ਼ੇਸ਼ ਸਮਾਗਮ ਰੱਖੇ ਗਏ। ਜਿਸ ਵਿੱਚ ਉਚੇਚੇ ਤੌਰ ‘ਤੇ ਮਸ਼ਹੂਰ ਸਿੱਖ ਬੁਲਾਰੇ ਮਨਪ੍ਰੀਤ ਸਿੰਘ ਡਰੋਲੀ ਨੂੰ ਸਰੀ ਤੋਂ ਸੱਦਾ ਦਿੱਤਾ ਗਿਆ। ਮਨਪ੍ਰੀਤ ਸਿੰਘ ਡਰੋਲੀ ਨੂੰ ਸੁਣਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਪਹੁੰਚੀ। ਲੈਕਚਰ ਤੋਂ ਬਾਅਦ ਸੰਗਤਾਂ ਨਾਲ ਵਿਚਾਰ ਵੀ ਹੋਏ। ਵਿਚਾਰਾਂ ਤੋਂ ਬਾਅਦ ਕੈਨੇਡਾ ਦੇ ਜੰਮੇ ਬੱਚਿਆਂ ਨੇ ਮਨਪ੍ਰੀਤ ਸਿੰਘ ਡਰੋਲੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਇਸ ਸ਼ਾਨਦਾਰ ਇਤਿਹਾਸ ਬਾਰੇ ਪਤਾ ਵੀ ਨਹੀਂ ਸੀ ਅਤੇ ਇਸ ਇਤਿਹਾਸ ਨੂੰ ਸੁਣ ਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਗਏ।
ਬਹੁਤ ਪੁਰਾਣੇ ਪਰਿਵਾਰ ਮਿਲੇ ਜਿਨ੍ਹਾਂ ਨੇ ਪੰਜਾਬ ਦੇ ਉਹ ਹਾਲਾਤ ਵੇਖੇ ਸਨ। ਮਨਪ੍ਰੀਤ ਸਿੰਘ ਨੂੰ ਮਿਲਦਿਆਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਇਸ ਦੇ ਨਾਲ ਹੀ ਕੈਨੇਡਾ ਵਿੱਚ ਜੰਮੇ ਬੱਚਿਆਂ ਨੇ ਕਿਹਾ ਕਿ ਅਸੀਂ ਇਤਿਹਾਸ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਅਤੇ ਦਾੜ੍ਹੀ ਅਤੇ ਕੇਸ ਰੱਖਾਂਗੇ।