ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੁਸਇਟੀ ਕੈਨੇਡਾ ਦੀ ਕਾਰਜਕਰਨੀ ਦੀ ਬੀਤੇ ਐਤਵਾਰ ਹੋਈ ਮੀਟਿੰਗ ਵਿਚ, ਦੁਨੀਆਂ ਭਰ, ਖਾਸ ਕਰ ਭਾਰਤ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਧਰਮ ਅਤੇ ਜਾਤ ਨੂੰ ਸਿਆਸੀ ਲਾਹੇ ਲਈ ਵਰਤਦਿਆਂ ਵੱਖ ਵੱਖ ਭਾਈਚਾਰਿਆਂ ਵਿਚ ਦੂਰੀਆਂ ਵਧਾਉਣ ਦੇ ਰੁਝਾਨ ਦੀ ਨਿੰਦਿਆ ਕੀਤੀ ਗਈ।
ਪਾਰਟੀਆਂ ਵਲੋਂ ਚੋਣਾਂ ਦੌਰਾਨ ਕਿਵੇਂ ਕਿਸੇ ਖਾਸ ਜਾਤ ਨੂੰ ਖੁਸ਼ ਕਰਕੇ ਵੋਟਾਂ ਲਈਆਂ ਜਾ ਸਕਦੀਆਂ ਹਨ ਦੇ ਸਰਕਾਰ ਪੱਖੀ ਚੈਨਲਾਂ ‘ਤੇ ਚਲਦੇ ਚਰਚਿਆਂ ਦੀ ਵੀ ਨਿਖੇਧੀ ਕੀਤੀ ਕਿਉਂਕਿ ਇਸ ਨਾਲ ਖਤਮ ਹੋ ਰਹੀ ਜਾਤ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਕੇ, ਲੋਕਾਂ ਵਿਚ ਹੋਰ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸੋਸਾਇਟੀ ਇਸ ਨੂੰ ਰਾਜ ਕਰ ਰਹੀਆਂ ਤਾਕਤਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਹਿਸਾ ਸਮਝਦਿਆਂ ਇਸ ਦੀ ਘੋਰ ਨਿੰਦਿਆ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸਿਆਸਤ ਨੂੰ ਧਰਮ ਨਾਲੋਂ ਵੱਖਰਾ ਰੱਖਿਆ ਜਾਵੇ ਅਤੇ ਜੋ ਪਾਰਟੀਆਂ ਚੋਣਾਂ ਦਰਮਿਆਨ ਵੋਟਾਂ ਲਈ ਧਰਮ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਜਾਵੇ।
ਮੀਟਿੰਗ ਵਿੱਚ ਧਰਮ ਪਰਵਰਤਨ ਦੇ ਮਾਮਲਿਆਂ ਵਿੱਚ ਸਿਆਸੀ ਪਾਰਟੀਆਂ ਦੀ ਦਖਲਅੰਦਾਜ਼ੀ ਅਤੇ ਲੋਕਾਂ ਵਿੱਚ ਭੜਾਕਹਟ ਪੈਦਾ ਕਰਨ ਤੇ ਵੀ ਚਿੰਤਾ ਪ੍ਰਗਟਾਈ ਗਈ।
ਹੋਰ ਜਾਣਕਾਰੀ ਲਈ ਪ੍ਰਧਾਨ ਬਾਈ ਅਵਤਾਰ ਗਿੱਲ (604 728 7011), ਮੀਤ ਪ੍ਰਧਾਨ ਬਲਵਿੰਦਰ ਬਰਨਾਲਾ (91-98147 32122) ਅਤੇ ਸਕੱਤਰ ਬਲਦੇਵ ਰਹਿਪਾ (416 881 7202) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …